ਜ਼ੀਰਾ, 17 ਜਨਵਰੀ : ਸੰਘਣੀ ਧੁੰਦ ਦੇ ਕਾਰਨ ਜ਼ੀਰਾ ਨੇੜਲੇ ਪਿੰਡ ਸੁੱਖੇਵਾਲਾ ਨਜ਼ਦੀਕ ਬੁਲਟ-ਮੋਟਰਸਾਈਕਲ ਦੇ ਖਾਦ ਨਾਲ ਭਰੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ 2 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ (30) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਆਛੀ ਕੇ ਥਾਣਾ ਮੱਲਾਂਵਾਲਾ ਅਤੇ ਨੌਜਵਾਨ ਸੁਖਮਨਦੀਪ ਸਿੰਘ (15) ਪੁੱਤਰ ਜਤਿੰਦਰ ਸਿੰਘ ਵਾਸੀ ਪਿੰਡ ਵੈਰੋਵਾਲ ਜ਼ਿਲਾ ਤਰਨਤਾਰਨ ਆਪਣੇ ਬੁਲਟ ਮੋਟਰਸਾਈਕਲ ’ਤੇ ਜ਼ੀਰਾ ਤੋਂ ਮੋਗਾ-ਝਤਰਾ ਸੜਕ ਰਾਹੀਂ ਮੋਗਾ ਵੱਲ ਨੂੰ ਜਾ ਰਹੇ ਸਨ ਕਿ ਜਦ ਉਹ ਜ਼ੀਰਾ ਤੋਂ ਨਿਕਲ ਕੇ ਪਿੰਡ ਸੁੱਖੇਵਾਲਾ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਮੋਗਾ ਵੱਲੋਂ ਆ ਰਹੇ ਖਾਦ ਨਾਲ ਭਰੇ ਇਕ ਟਰੱਕ ਨਾਲ ਸੰਘਣੀ ਧੁੰਦ ਕਾਰਨ ਦੋਵੇਂ ਵਾਹਨ ਆਪਸ ’ਚ ਟਕਰਾ ਗਏ।
ਇਸ ਦੌਰਾਨ ਬੁਲਟ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ, ਜਿਸ ਬਾਰੇ ਸੂਚਨਾ ਮਿਲਣ ’ਤੇ ਥਾਣਾ ਸਦਰ ਜ਼ੀਰਾ ਪੁਲਸ ਘਟਨਾ ਸਥਾਨ ’ਤੇ ਪੁੱਜੀ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈਣ ਤੋਂ ਇਲਾਵਾ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚਾਇਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਸਰਕਾਰ ਨੇ ਵੀਡੀਓ ਨਾਲ ਨਹੀਂ, ਸਗੋਂ ਜਾਂਚ ਰਿਪੋਰਟ ਨਾਲ ਹੀ ਕਰ ਦਿੱਤੀ ਛੇੜਛਾੜ : ਜਾਖੜ
