ਡੇਰਾ ਸੱਚਾ ਸੌਦਾ ਮੁਖੀ

ਡੇਰਾ ਸੱਚਾ ਸੌਦਾ ਮੁਖੀ 40 ਦਿਨਾਂ ਦੀ ਪੈਰੋਲ ’ਤੇ ਜੇਲ ਤੋਂ ਆਇਆ ਬਾਹਰ

ਸਿਰਸਾ, 5 ਜਨਵਰੀ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲੀ ਹੈ। ਪੈਰੋਲ ਮਿਲਣ ਤੋਂ ਬਾਅਦ ਡੇਰਾ ਮੁਖੀ ਸੋਮਵਾਰ ਦੁਪਹਿਰ ਲੱਗਭਗ 1.57 ਵਜੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਪਹੁੰਚਿਆ। ਉਸ ਦੇ ਕਾਫ਼ਲੇ ’ਚ ਅੱਧਾ ਦਰਜਨ ਗੱਡੀਆਂ ਸਨ।

ਅਜਿਹੇ ’ਚ ਡੇਰਾ ਮੁਖੀ ਜੇਲ ਤੋਂ ਪੈਰੋਲ ਮਿਲਣ ਤੋਂ ਬਾਅਦ ਸੋਮਵਾਰ ਨੂੰ ਚੌਥੀ ਵਾਰ ਡੇਰਾ ਹੈੱਡਕੁਆਰਟਰ ਪਹੁੰਚਿਆ ਹੈ। ਡੇਰਾ ਮੁਖੀ ਜੇਲ ਜਾਣ ਤੋਂ ਬਾਅਦ ਇਨ੍ਹਾਂ ਸਾਢੇ 8 ਸਾਲਾਂ ’ਚ ਪੈਰੋਲ ਜਾਂ ਫਰਲੋ ’ਤੇ ਜੇਲ ਤੋਂ 15ਵੀਂ ਵਾਰ ਬਾਹਰ ਆਇਆ ਹੈ।

Read More : ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰ ਮੱਥੇ, ਨੰਗੇ ਪੈਰ ਹਾਜ਼ਰ ਹੋਵਾਂਗਾ : ਭਗਵੰਤ ਮਾਨ

Leave a Reply

Your email address will not be published. Required fields are marked *