Accident

ਸੜਕ ਹਾਦਸੇ ਵਿਚ ਅਧਿਆਪਕਾ ਸਣੇ 2 ਦੀ ਮੌਤ

ਮੋਟਰਸਾਈਕਲ ਅਤੇ ਐਕਟਿਵਾ ਦੀ ਹੋਈ ਟੱਕਰ

ਤਰਨਤਾਰਨ : ਜ਼ਿਲਾ ਤਰਨਤਾਰਨ ਵਿਚ ਇਕ ਦਰਦਨਾਕ ਸੜਕ ਹਾਦਸੇ ਵਿਚ ਅਧਿਆਪਕਾ ਸਮੇਤ 2 ਲੋਕਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਪੂਨਮ ਰਾਣੀ (45) ਪਤਨੀ ਰਵੀ ਸ਼ਰਮਾ ਨਿਵਾਸੀ ਪਿੰਡ ਨਾਗੋਕੇ ਜ਼ਿਲ੍ਹਾ ਤਰਨ ਤਾਰਨ ਬੀਤੇ ਕੱਲ ਆਪਣੇ ਪਤੀ ਰਵੀ ਸਮੇਤ ਐਕਟਿਵਾ ’ਤੇ ਨਾਗੋਕੇ ਤੋਂ ਅੰਮ੍ਰਿਤਸਰ ਜਾ ਰਹੀ ਸੀ ਕਿ ਪਿੰਡ ਏਕਲ ਗੱਡਾ ਨਜ਼ਦੀਕ ਸਾਹਮਣਿਓਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਏ।

ਇਸ ਦੌਰਾਨ ਦੋਵਾਂ ਵਾਹਨਾਂ ਉਪਰ ਸਵਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਦੋਂ ਨਜ਼ਦੀਕੀ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਪੂਨਮ ਰਾਣੀ ਨੂੰ ਮ੍ਰਿਤਕ ਕਰਾਰ ਦੇ ਦਿਤਾ, ਜਦਕਿ ਹਸਪਤਾਲ ਵਿਚ ਜ਼ੇਰੇ ਇਲਾਜ ਮੋਟਰਸਾਈਕਲ ਸਵਾਰ ਸੁਖਪ੍ਰੀਤ ਸਿੰਘ (17) ਪੁੱਤਰ ਗੁਰਮੇਜ ਸਿੰਘ ਵਾਸੀ ਮੁੰਡਾ ਪਿੰਡ ਦੀ ਇਲਾਜ ਦੌਰਾਨ ਮੌਤ ਹੋ ਗਈ।

ਡੀ. ਐੱਸ. ਪੀ. ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਥਾਣਾ ਵੈਰੋਵਾਲ ਦੀ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੂਨਮ ਰਾਣੀ ਦੇ 12 ਅਤੇ 8 ਸਾਲ ਦੇ 2 ਲੜਕੇ ਹਨ| ਉਹ ਵਈਂਪੂਈਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਸੀ।

Read More : ਨਾਈਜੀਰੀਆ ’ਚ ਬੰਦੂਕਧਾਰੀਆਂ ਦੇ ਹਮਲੇ ’ਚ 30 ਦੀ ਮੌਤ

Leave a Reply

Your email address will not be published. Required fields are marked *