ਕੇਂਦਰੀ ਜੇਲ

ਕੇਂਦਰੀ ਜੇਲ ’ਚ ਕੈਦੀਆਂ ਵਿਚਾਲੇ ਝੜਪ, ਸਥਿਤੀ ਬਣੀ ਤਣਾਅਪੂਰਨ

ਐੱਸ. ਐੱਸ. ਪੀ. ਆਦਿੱਤਿਆ ਸਮੇਤ ਭਾਰੀ ਪੁਲਸ ਫੋਰਸ ਨੇ ਪਾਇਆ ਕਾਬੂ

ਗੁਰਦਾਸਪੁਰ, 2 ਜਨਵਰੀ : -ਕੇਂਦਰੀ ਜੇਲ ਗੁਰਦਾਸਪੁਰ ’ਚ ਅੱਜ ਹਵਾਲਾਤੀ ਅਤੇ ਕੈਦੀਆਂ ਦੇ ਦੋ ਗੁੱਟ ਆਪਸ ਵਿਚ ਭਿੜ ਗਏ, ਜਿਸ ਕਾਰਨ ਜੇਲ ਅੰਦਰ ਸਥਿਤੀ ਕਾਫੀ ਤਣਾਅਪੂਰਨ ਬਣ ਗਈ।

ਕੈਦੀਆਂ ਵਿਚਾਲੇ ਹੋਈ ਇਸ ਝੜਪ ਦੀ ਜਾਣਕਾਰੀ ਮਿਲਦੇ ਹੀ ਐੱਸ. ਐੱਸ. ਪੀ. ਗੁਰਦਾਸਪੁਰ ਆਦਿੱਤਿਆ ਆਈ. ਪੀ. ਐੱਸ. ਭਾਰੀ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ’ਚ ਕੀਤਾ। ਇਸ ਝੜਪ ਤੋਂ ਬਾਅਦ ਜੇਲ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਜੇਲ ਅੰਦਰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਆਦਿੱਤਿਆ ਨੇ ਕਿਹਾ ਕਿ ਕੇਂਦਰੀ ਜੇਲ ’ਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਾਅ ਲਈ ਜੇਲ ਅੰਦਰ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੁਲਸ ਪੂਰੀ ਤਰ੍ਹਾਂ ਮੁਸ਼ਤੈਦ ਹੈ।

Read More : ਬਠਿੰਡਾ ਰੇਲਵੇ ਸਟੇਸ਼ਨ ਤੋਂ ਨਵਜੰਮੇ ਲੜਕੇ ਦੀ ਲਾਸ਼ ਮਿਲੀ

Leave a Reply

Your email address will not be published. Required fields are marked *