ਜਗਰਾਓਂ ’

ਬੱਜਰੀ ਨਾਲ ਭਰਿਆ ਟਰੱਕ ਝੁੱਗੀ ’ਤੇ ਪਲਟਿਆ, 2 ਬੱਚਿਆਂ ਦੀ ਮੌਤ

ਪੀੜਤ ਪਿਤਾ ਨੇ ਮਦਦ ਲਈ ਕੱਢੇ ਤਰਲੇ, ਡਰਾਈਵਰ ਫਰਾਰ

ਜਗਰਾਓਂ, 31 ਦਸੰਬਰ : ਕਸਬਾ ਜਗਰਾਓਂ ਦੇ ਸਿੱਧਵਾਂ ਬੇਟ ਰੋਡ ’ਤੇ ਅੱਜ ਤੜਕਸਾਰ 3 ਵਜੇ ਬੱਜਰੀ ਨਾਲ ਭਰਿਆ ਤੇਜ਼ ਰਫ਼ਤਾਰ ਟਰੱਕ ਸੜਕ ਕਿਨਾਰੇ ਬਣੀ ਝੁੱਗੀ ’ਤੇ ਪਲਟ ਗਿਆ। ਇਸ ਹਾਦਸੇ ਵਿਚ 2 ਮਾਸੂਮ ਬੱਚਿਆਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ, ਜਦਕਿ ਮਾਤਾ-ਪਿਤਾ ਸਮੇਤ 4 ਜੀਅ ਗੰਭੀਰ ਜ਼ਖਮੀ ਹੋ ਗਏ।

ਪੀੜਤ ਸੁਖਰਾਮ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਝੁੱਗੀ ਵਿਚ ਸੁੱਤਾ ਪਿਆ ਸੀ ਕਿ ਰਾਤ 3 ਵਜੇ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਬੱਜਰੀ ਨਾਲ ਭਰਿਆ ਟਰੱਕ ਉਨ੍ਹਾਂ ਦੀ ਝੁੱਗੀ ’ਤੇ ਆ ਪਲਟਿਆ। ਹਾਦਸੇ ਤੋਂ ਬਾਅਦ ਮੈਂ ਮੁਸ਼ਕਿਲ ਨਾਲ ਬਾਹਰ ਨਿਕਲਿਆ। ਮੇਰੇ ਬੱਚੇ ਬੱਜਰੀ ਹੇਠਾਂ ਦੱਬੇ ਹੋਏ ਸਨ ਅਤੇ ਚੀਕਾਂ ਮਾਰ ਰਹੇ ਸਨ। ਮੈਂ ਮੌਕੇ ’ਤੇ ਮੌਜੂਦ ਟਰੱਕ ਡਰਾਈਵਰ ਦੇ ਪੈਰੀਂ ਪੈ ਕੇ ਤਰਲੇ ਕੀਤੇ ਅਤੇ ਮਦਦ ਲਈ ਪੁਕਾਰਿਆ ਕਿ ਉਹ ਮੇਰੇ ਬੱਚਿਆਂ ਨੂੰ ਬਾਹਰ ਕੱਢਵਾ ਦੇਵੇ ਪਰ ਜ਼ਾਲਮ ਡਰਾਈਵਰ ਨੇ ਮੇਰੀ ਮਦਦ ਕਰਨ ਦੀ ਬਜਾਏ ਉੱਥੋਂ ਭੱਜਣਾ ਬਿਹਤਰ ਸਮਝਿਆ।

ਸੁਖਰਾਮ ਵਲੋਂ ਰੌਲਾ ਪਾਉਣ ’ਤੇ ਨੇੜੇ-ਤੇੜੇ ਦੀਆਂ ਫੈਕਟਰੀਆਂ ਦੇ ਵਰਕਰ ਅਤੇ ਰਾਹਗੀਰ ਮੌਕੇ ’ਤੇ ਪਹੁੰਚੇ। ਲੋਕਾਂ ਨੇ ਭਾਰੀ ਜੱਦੋ-ਜਹਿਦ ਕਰ ਕੇ ਬੱਜਰੀ ਹੇਠਾਂ ਦੱਬੇ ਬੱਚਿਆਂ ਅਤੇ ਮਾਂ ਸਕੀਨਾ ਨੂੰ ਬਾਹਰ ਕੱਢਿਆ ਅਤੇ ਤੁਰੰਤ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ।

ਡਾਕਟਰਾਂ ਨੇ 7 ਸਾਲਾ ਬੱਚੀ ਮਨਦੀਪ ਅਤੇ 5 ਸਾਲਾ ਬੱਚੇ ਗੋਪਾਲ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਜਗਰਾਓਂ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਇਹ ਟਰੱਕ ਓਵਰਲੋਡ ਸੀ। ਵਜ਼ਨ ਜ਼ਿਆਦਾ ਹੋਣ ਕਾਰਨ ਇਸ ਦਾ ਟਾਇਰ ਫਟ ਗਿਆ ਅਤੇ ਇਹ ਸੰਤੁਲਨ ਵਿਗੜਨ ਕਾਰਨ ਝੁੱਗੀ ’ਤੇ ਪਲਟ ਗਿਆ। ਪੁਲਸ ਵਲੋਂ ਫਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

Read More : ਪੰਜਾਬ ਦੇ ਸਕੂਲਾਂ ’ਚ 7 ਜਨਵਰੀ ਤੱਕ ਵਧਾਈਆਂ ਛੁੱਟੀਆਂ

Leave a Reply

Your email address will not be published. Required fields are marked *