ਸ਼ਿਮਲਾ, 22 ਦਸੰਬਰ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਸੋਮਵਾਰ ਨੂੰ ਖਾਲੀ ਬੈੱਡ ’ਤੇ ਲੇਟਣ ਤੋਂ ਗੁੱਸੇ ’ਚ ਆਏ ਡਾਕਟਰ ਨੇ ਸਾਥੀਆਂ ਦੀ ਮਦਦ ਨਾਲ ਡਾਕਟਰ ਨੇ ਮਰੀਜ਼ ਦੀ ਕੁੱਟਮਾਰ ਕਰ ਦਿੱਤੀ। ਇਸ ਨਾਲ ਮਰੀਜ਼ ਦੇ ਵਾਰਿਸ ਵੀ ਭੜਕ ਗਏ, ਜਿਨ੍ਹਾਂ ਨੇ ਡਾਕਟਰ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਹਸਪਤਾਲ ਦੇ ਅਧਿਕਾਰੀ ਅਤੇ ਪੁਲਸ ਮੌਕੇ ’ਤੇ ਪਹੁੰਚੀ, ਜਿਸ ਤੋਂ ਬਾਅਦ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਵਾਰਿਸਾਂ ਦੇ ਸਖ਼ਤ ਵਿਰੋਧ ਕਾਰਨ ਕਰੀਬ 6 ਘੰਟੇ ਬਾਅਦ ਮੁਲਜ਼ਮ ਡਾਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ। ਮਰੀਜ਼ ਦੇ ਪਰਿਵਾਰਕ ਮੈਂਬਰ ਨਰੇਸ਼ ਦਾਸਤਾ ਨੇ ਦੱਸਿਆ ਕਿ ਕੁਪੁਈ ਦੇ ਰਹਿਣ ਵਾਲਾ ਅਰਜੁਨ ਪੰਵਾਰ ਇੱਥੇ ਇਲਾਜ ਲਈ ਆਇਆ ਸੀ।
ਡਾਕਟਰਾਂ ਨੇ ਉਸ ਦੀ ਐਂਡੋਸਕੋਪੀ ਕੀਤੀ। ਲੱਗਭਗ 11 ਵਜੇ ਐਂਡੋਸਕੋਪੀ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਐਂਡੋਸਕੋਪੀ ਹੋ ਗਈ ਹੈ, ਤੁਸੀਂ ਦੂਜੀ ਵਾਰਡ ’ਚ ਜਾ ਕੇ ਆਰਾਮ ਕਰ ਲਓ। ਮਰੀਜ਼ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਡਾਕਟਰ ਨੇ ਉਸ ਦੇ ਨਾਲ ਬਦਤਮੀਜ਼ ਕੀਤੀ ਤੇ ਉਸ ਨੂੰ ਥੱਪੜ ਮਾਰੇ।
Read More : ਹਿਮਾਚਲ-ਕਸ਼ਮੀਰ ਦੀਆਂ ਉੱਚੀਆਂ ਚੋਟੀਆਂ ’ਤੇ ਹੋਈ ਬਰਫਬਾਰੀ
