ਦਸੂਹਾ, 18 ਦਸੰਬਰ : ਅੱਜ ਤਹਿਸੀਲ ਦਸੂਹਾ ਵਿਖੇ ਬਡਲਾ ਏਰੀਏ ਦੇ ਪਟਵਾਰੀ ਰਾਮ ਸਿੰਘ ਨਿਵਾਸੀ ਵਰਿੰਗਲੀ ਨੂੰ ਡੀ. ਐੱਸ. ਪੀ. ਵਿਜੀਲੈਂਸ ਹੁਸ਼ਿਆਰਪੁਰ ਮਨਦੀਪ ਸਿੰਘ ਨੇ ਆਪਣੀ ਟੀਮ ਸਮੇਤ ਟਰੈਪ ਲਗਾ ਕੇ 8000 ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਰੋਹਿਤ ਰਾਣਾ ਨਿਵਾਸੀ ਭਵਾਨੀ ਨਗਰ ਹੁਸ਼ਿਆਰਪੁਰ, ਜਿਸ ਦੀ ਵਿਰਾਸਤੀ ਜ਼ਮੀਨ ਬਡਲਾ ਵਿਖੇ ਸੀ। ਉਸ ਦਾ ਵਿਰਾਸਤੀ ਇੰਤਕਾਲ ਕਰਨ ਲਈ ਇਸ ਪਟਵਾਰੀ ਨੇ ਉਸ ਤੋਂ ਰਿਸ਼ਵਤ ਮੰਗੀ ਸੀ।
ਰਿਸ਼ਵਤ ਮੰਗੇ ਜਾਣ ਦੀ ਆਡੀਓ ਰਿਕਾਰਡਿੰਗ ਸ਼ਿਕਾਇਤਕਰਤਾ ਵੱਲੋਂ ਵਿਜੀਲੈਂਸ ਕੋਲ ਜਮ੍ਹਾ ਕਰਵਾਈ ਸੀ। ਇਸ ਤੋਂ ਬਾਅਦ ਟਰੈਪ ਲਗਾ ਕੇ ਪਟਵਾਰੀ ਰਾਮ ਸਿੰਘ ਨੂੰ ਵਿਜਲੈਂਸ ਟੀਮ ਨੇ ਕਾਬੂ ਕਰ ਲਿਆ।
Read More : ਵਿਆਹਾਂ ਦੀ ਦਿਖਾਵੇ ਵਾਲੀ ਦੌੜ ਵਿਚ ਹੋ ਰਿਹਾ ਸ਼ਾਹੀ ਖਰਚਾ, ਆਮ ਘਰਾਂ ਦਾ ਲੱਕ ਤੋੜ ਰਿਹੈ
