ਅੰਗ ਸਮੱਗਲਿੰਗ

ਜੰਗਲੀ ਜੀਵਾਂ ਦੇ ਅੰਗਾਂ ਦੀ ਸਮੱਗਲਿੰਗ ਕਰਦੇ ਤਿੰਨ ਮੁਲਜ਼ਮ ਕਾਬੂ

ਸਾਂਬਰ ਦੇ ਸਿੰਗ, ਹੱਥਾਂ ਜੋੜੀ ਅਤੇ ਜੰਗਲੀ ਬਿੱਲੀ ਦੀ ਜ਼ੇਰ ਬਰਾਮਦ

ਚੰਡੀਗੜ੍ਹ, ਦਸੰਬਰ 16 : ਪੰਜਾਬ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਉਨਾਂ ਨਾਲ ਜੁੜੇ ਕਰਾਈਮ ਨੂੰ ਰੋਕਣ ਲਈ ਜੰਗਲੀ ਜੀਵਾਂ ਨਾਲ ਸਬੰਧਤ ਕਰਾਈਮ ਲਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਵਣ ਮੰਡਲ ਅਫਸਰ ਜੰਗਲੀ ਜੀਵ ਮੰਡਲ ਫਿਲੋਰ ਵਿਕਰਮ ਸਿੰਘ ਕੁੰਦਰਾ ਆਈ.ਐਫ.ਐਸ. ਜੀ ਵੱਲੋਂ ਜੰਗਲੀ ਜੀਵਾਂ ਦੇ ਅੰਗਾਂ ਦੀ ਸਮੱਗਲਿੰਗ ਸਬੰਧੀ ਗੁਪਤ ਸੂਚਨਾ ਦੇ ਆਧਾਰ ਤੇ ਜਸਵੰਤ ਸਿੰਘ ਵਣ ਰੇਜ ਅਫਸਰ ਜਲੰਧਰ ਦੀ ਅਗਵਾਈ ਵਿੱਚ ਟੀਮ ਬਣਾਈ ਗਈ।

ਇਸ ਵਿੱਚ ਜਲੰਧਰ ਰੇਂਜ ਤੋਂ ਨਿਰਮਲਜੀਤ ਸਿੰਘ ਬਲਾਕ ਅਫਸਰ, ਮਲਕੀਤ ਸਿੰਘ ਵਣ ਗਾਰਡ, ਨਵਤੇਜ ਸਿੰਘ ਬਾਠ ਅਤੇ ਕਪੂਰਥਲਾ ਰੇਂਜ ਤੋਂ ਰਣਜੀਤ ਸਿੰਘ ਬਲਾਕ ਅਫਸਰ, ਬੋਬਿੰਦਰ ਸਿੰਘ ਅਤੇ ਰਣਬੀਰ ਸਿੰਘ ਉੱਪਲ ਸ਼ਾਮਿਲ ਸਨ।

ਇਸ ਦੌਰਾਨ ਵਿਭਾਗ ਦੀ ਟੀਮ ਨੇ ਨਕੋਦਰ ਵਿੱਚ ਇਕ ਟਰੈਪ ਲਗਾਇਆ, ਜਿਸ ਸਬੰਧੀ ਟੀਮ ਦੇ ਮੈਂਬਰ ਨੇ ਗਾਹਕ ਬਣ ਕੇ ਸਮੱਗਲਰ ਨਾਲ ਡੀਲ ਕੀਤੀ ਅਤੇ ਮੌਕੇ ਉਪਰ ਬੋਨੀ ਅਰੋੜਾ ਪੁੱਤਰ ਭਾਰਤ ਭੂਸ਼ਣ ਵਾਸੀ ਨਕੋਦਰ ਡਲਿਵਰੀ ਦੇਣ ਪਹੁੰਚਿਆ, ਜਿਸ ਨੂੰ ਟੀਮ ਨੇ ਤੁਰੰਤ ਗ੍ਰਿਫਤਾਰ ਕਰ ਲਿਆ, ਜਿਸ ਕੋਲੋਂ ਜੰਗਲੀ ਜੀਵ ਸਾਂਬਰ ਦੇ ਦੋ ਕੱਟੇ ਹੋਏ ਸਿੰਗ ਦੇ ਪੀਸ, ਹੱਥਾਜੋੜੀ ਦੇ 6 ਪੀਸ ਅਤੇ ਜੰਗਲੀ ਬਿੱਲੀ ਦੀ ਜ਼ੇਰ ਬਰਾਮਦ ਕੀਤੀ।

ਇਸ ਮੌਕੇ ਪੁੱਛਗਿੱਛ ਦੌਰਾਨ ਬੋਨੀ ਅਰੋੜਾ ਨੇ ਦੱਸਿਆ ਕਿ ਇਹ ਸਮਾਨ ਉਸਨੂੰ ਸ਼ਿਵਮ ਗੁਪਤਾ ਪੁੱਤਰ ਗੁਲਸ਼ਨ ਰਾਏ ਵਾਸੀ ਨਕੋਦਰ ਜੋ ਕਿ (ਦੁਰਗਾ ਦਾਸ ਪੰਸਾਰੀ) ਨਾਮਕ ਦੁਕਾਨ ਕਰਦਾ ਹੈ ਉਸਨੇ ਭੇਜਿਆ ਹੈ। ਟੀਮ ਵੱਲੋਂ ਤੁਰੰਤ ਸ਼ਿਵਮ ਗੁਪਤਾ ਦੀ ਦੁਕਾਨ ਤੇ ਰੇਡ ਕਰ ਕੇ ਸ਼ਿਵਮ ਗੁਪਤਾ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਜੰਗਲੀ ਜੀਵਾਂ ਦੇ ਅੰਗਾਂ ਦਾ ਕਾਰੋਬਾਰ ਕਰਦਾ ਹੈ ਤੇ ਇਹ ਸਮਾਨ ਉਸਨੇ ਹੀ ਬੋਨੀ ਅਰੋੜਾ ਨੂੰ ਡਲਿਵਰੀ ਕਰਨ ਲਈ ਭੇਜਿਆ ਸੀ ਅਤੇ ਇਹ ਸਮਾਨ ਉਹ ਦੀਪਕ ਉਰਫ ਕਾਲਾ ਪੁੱਤਰ ਵਿਜੇ ਕੁਮਾਰ ਗੁਪਤਾ ਵਾਸੀ ਨਕੋਦਰ ਜ਼ਿਲਾ ਜਲੰਧਰ ਕੋਲੋਂ ਖਰੀਦ ਕਰਦਾ ਹੈ, ਜੋ ਕਿ ਨਕੋਦਰ ਵਿਖ਼ੇ ਹੀ ਵਲੈਤੀ ਰਾਮ ਪੰਸਾਰੀ ਅਤੇ ਕਰਿਆਨੇ ਦੀ ਦੁਕਾਨ ਕਰਦਾ ਹੈ।

ਟੀਮ ਵੱਲੋਂ ਤੁਰੰਤ ਦੀਪਕ ਉਰਫ ਕਾਲਾ ਦੀ ਦੁਕਾਨ ਤੇ ਰੇਡ ਕੀਤੀ ਤਾਂ ਉਸ ਕੋਲੋਂ ਜੰਗਲੀ ਜੀਵ ਸਾਂਬਰ ਦੇ 2 ਕੱਟੇ ਹੋਏ ਪੀਸ ਅਤੇ ਇੱਕ ਹੱਥਾਜੋੜੀ ਬਰਾਮਦ ਕੀਤੇ, ਦੀਪਕ ਉਰਫ ਕਾਲਾ ਨੇ ਪੁੱਛਗਿਸ਼ ਦੌਰਾਨ ਦੱਸਿਆ ਕਿ ਉਸਨੇ ਹੀ ਸ਼ਿਵਮ ਗੁਪਤਾ ਨੂੰ ਇਹ ਸਮਾਨ ਸਪਲਾਈ ਕੀਤਾ ਹੈ।

ਟੀਮ ਵੱਲੋਂ ਤੁਰੰਤ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਰਾਮਦ ਸਮਾਨ ਸਮੇਤ ਪੁਲਿਸ ਥਾਣਾ ਨਕੋਦਰ ਵਿਖ਼ੇ ਦੋਸ਼ੀ ਪੇਸ਼ ਕਰਕੇ ਦੋਸ਼ੀਆਂ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ 1972 ਸੋਧ 2003 ਦੀਆਂ ਧਰਾਵਾਂ ਤਹਿਤ ਪੁਲਿਸ ਪਰਚਾ ਦਰਜ ਕਰਵਾ ਦਿੱਤਾ ਗਿਆ।

ਇਸ ਮੌਕੇ ਜਸਵੰਤ ਸਿੰਘ ਰੇਂਜ ਅਫਸਰ ਨੇ ਦੱਸਿਆ ਕਿ ਜੰਗਲੀ ਜੀਵਾਂ ਦੇ ਕਾਰੋਬਾਰ ਕਰਨਾ ਸਜ਼ਾਯੋਗ ਅਫ਼ਰਾਧ ਹੈ ਅਤੇ ਅਜਿਹਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਓਹਨਾ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਕੇਸ ਨਾਲ ਸਬੰਧਤ ਹੋਰ ਦੋਸ਼ੀਆਂ ਬਾਰੇ ਵੀ ਤਫਤੀਸ਼ ਜਾਰੀ ਹੈ।

Read More : ਵਿਰੋਧੀ ਧਿਰ ਹਾਰ ਦੇ ਡਰੋਂ ਪਾ ਰਹੀ ਰੌਲਾ : ਬਲਤੇਜ ਪੰਨੂ

Leave a Reply

Your email address will not be published. Required fields are marked *