Bathinda-news

ਗੁਰਦਾਸਪੁਰ ਗ੍ਰੇਨੇਡ ਹਮਲੇ ’ਚ ਵੱਡੀ ਕਾਮਯਾਬੀ

ਬਠਿੰਡਾ ਕਾਊਂਟਰ ਇੰਟੈਲੀਜੈਂਸ ਨੇ ਇਕ ਹੋਰ ਮੁੱਖ ਮੁਲਜ਼ਮ ਕੀਤਾ ਕਾਬੂ, ਆਈ.ਐੱਸ.ਆਈ. ਗੈਂਗ ਨਾਲ ਸਬੰਧ ਬੇਨਕਾਬ

ਬਠਿੰਡਾ, 3 ਦਸੰਬਰ : ਗੁਰਦਾਸਪੁਰ ਗ੍ਰੇਨੇਡ ਹਮਲੇ ’ਚ ਪੰਜਾਬ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਗੁਰਦਾਸਪੁਰ ਪੁਲਸ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਇਸ ਕੇਸ ਦੇ ਇਕ ਹੋਰ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਮੋਹਨ ਸਿੰਘ ਵਾਸੀ ਪਿੰਡ ਰਾਮੂਵਾਲ, ਥਾਣਾ ਭਗਤਾ ਭਾਈਕਾ, ਜ਼ਿਲਾ ਬਠਿੰਡਾ ਵਜੋਂ ਹੋਈ ਹੈ।

ਇਸ ਗ੍ਰਿਫਤਾਰੀ ਨਾਲ ਇਸ ਕਾਂਡ ਵਿਚ ਫੜੇ ਗਏ ਲੋਕਾਂ ਦੀ ਗਿਣਤੀ ਪੰਜ ਹੋ ਗਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਕੇਸ ਦੀ ਜਾਂਚ ਵਿਚ ਇਕ ਬਹੁਤ ਹੀ ਮਹੱਤਵਪੂਰਨ ਮੋੜ ਹੈ ਅਤੇ ਇਸ ਨਾਲ ਪਿੱਛੇ ਬੈਠੇ ਤਾਰਾਂ ਦੀ ਸਪਲਾਈ ਚੇਨ ਦਾ ਪਤਾ ਲਗਾਉਣ ਵਿਚ ਸਹਾਇਤਾ ਮਿਲੇਗੀ।

ਜਾਂਚ ’ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਪੁਲਸ ਮੁਤਾਬਕ ਮੋਹਨ ਸਿੰਘ ਦਾ ਡਾਇਰੈਕਟ ਕੁਨੈਕਸ਼ਨ ਆਈ. ਐੱਸ. ਆਈ. ਨਾਲ ਜੁੜੇ ਗੈਂਗਸਟਰ ਸ਼ਹਿਜਾਦ ਭੱਟੀ ਨਾਲ ਸੀ, ਜੋ ਵਿਦੇਸ਼ ਵਿਚ ਬੈਠ ਕੇ ਪੰਜਾਬ ’ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ਾਂ ਰਚਦਾ ਸੀ। ਮੋਹਨ ਸਿੰਘ ਨੇ ਉਸਦੇ ਹੁਕਮਾਂ ’ਤੇ ਹੀ ਗ੍ਰੇਨੇਡ ਹਮਲੇ ਨੂੰ ਅੰਜਾਮ ਦੇਣ ’ਚ ਭੂਮਿਕਾ ਨਿਭਾਈ।

ਮੁੱਖ ਉਦੇਸ਼ ਪੰਜਾਬ ’ਚ ਡਰ, ਦਹਿਸ਼ਤ ਅਤੇ ਅਸਥਿਰਤਾ ਪੈਦਾ ਕਰਨਾ ਸੀ। ਪੁਲਸ ਨੇ ਖੁਲਾਸਾ ਕੀਤਾ ਕਿ ਗੈਂਗ ਦਾ ਪੂਰਾ ਨੈੱਟਵਰਕ ਕਈ ਰਾਜਾਂ ਅਤੇ ਸਰਹੱਦੀ ਖੇਤਰਾਂ ਤਕ ਫੈਲਿਆ ਹੋਇਆ ਹੈ।

ਮੋਹਨ ਸਿੰਘ ਤੋਂ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਲੀਡਜ਼ ਮਿਲੀਆਂ ਹਨ, ਜਿਨ੍ਹਾਂ ’ਤੇ ਟੀਮ ਤੁਰੰਤ ਐਕਸ਼ਨ ਲੈ ਰਹੀ ਹੈ। ਸਰਹੱਦ ਪਾਰ ਤੋਂ ਆਂਤਕੀ ਗਤੀਵਿਧੀਆਂ ਨੂੰ ਫੰਡਿੰਗ, ਹਥਿਆਰ ਸਪਲਾਈ ਅਤੇ ਸਥਾਨਕ ਕੁਨੈਕਸ਼ਨਾਂ ਰਾਹੀਂ ਮਜ਼ਬੂਤ ਕੀਤਾ ਜਾ ਰਿਹਾ ਸੀ, ਜਿਸਦਾ ਪੁਲਸ ਹੁਣ ਗਹਿਰਾਈ ਨਾਲ ਪਤਾ ਲਗਾ ਰਹੀ ਹੈ।

Read More : ਤਿੰਨ ਮੋਟਰਸਾਈਕਲ ਸਵਾਰਾਂ ਨੇ ਹਵਾਈ ਫਾਇਰ ਕਰ ਕੇ ਖੋਹੀ ਕਾਰ

Leave a Reply

Your email address will not be published. Required fields are marked *