Pratap-Bajwa

ਪ੍ਰਤਾਪ ਬਾਜਵਾ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ’ਤੇ ਵਿੰਨ੍ਹਿਆ ਨਿਸ਼ਾਨਾ

ਸੀਨੇਟ ਚੋਣਾਂ ਦਾ ਐਲਾਨ ਨਾ ਕਰਨ ਨੂੰ ਭਾਜਪਾ ਦਾ ਏਜੰਡਾ ਦੱਸਿਆ

ਗੁਰਦਾਸਪੁਰ, 25 ਨਵੰਬਰ : ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਨਿਸ਼ਾਨਾ ਵਿੰਨ੍ਹਦਿਆਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀਆਂ ਜ਼ਰੂਰੀ ਅਤੇ ਜਾਇਜ਼ ਮੰਗਾਂ ਦੀ ਸਪੱਸ਼ਟ ਅਣਦੇਖੀ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਯੂਨੀਵਰਸਿਟੀ ਦੋਸ਼ ਲਾਇਆ ਕਿ ਲੰਬੇ ਸਮੇਂ ਤੋਂ ਲਟਕ ਰਹੇ ਸੀਨੇਟ ਚੋਣਾਂ ਦੇ ਐਲਾਨ ਕਰਨ ਲਈ ਬੇਸ਼ਰਮੀ ਨਾਲ ਦੇਰੀ ਕੀਤੀ ਗਈ, ਜਿਸ ਨੇ ਕੈਂਪਸ ’ਚ ਗੁੱਸੇ ਨੂੰ ਭੜਕਾਇਆ ਹੈ।

ਵਿਦਿਆਰਥੀਆਂ ਦਾ ਵਿਰੋਧ ਹੁਣ 25 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਉਹ ਯੂਨੀਵਰਸਿਟੀ ਦੇ ਉਦਾਸੀਨ ਰਵੱਈਏ ਦੇ ਵਿਰੁੱਧ ਫ਼ੈਸਲਾਕੁਨ ਸਟੈਂਡ ਲੈਂਦੇ ਹੋਏ 26 ਨਵੰਬਰ ਨੂੰ ਇਕ ਵਿਸ਼ਾਲ ਅਤੇ ਬੇਮਿਸਾਲ ਬੰਦ ਕਰਨ ਲਈ ਤਿਆਰ ਹਨ। ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਰੋਸਾ ਦਿੱਤਾ ਸੀ ਕਿ ਸੀਨੇਟ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਤੁਰੰਤ ਕੀਤਾ ਜਾਵੇਗਾ ਪਰ ਫਿਰ ਵੀ ਪ੍ਰਸ਼ਾਸਨ ਦੀ ਚੁੱਪ ਵਿਦਿਆਰਥੀਆਂ ਦੀ ਆਵਾਜ਼ ਪ੍ਰਤੀ ਹੈਰਾਨ ਕਰਨ ਵਾਲੀ ਅਸੰਵੇਦਨਸੀਲਤਾ ਅਤੇ ਨਫਰਤ ਨੂੰ ਦਰਸਾਉਂਦੀ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵਿਸਥਾਰ ਵਜੋਂ ਕੰਮ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਹ ਪੰਜਾਬ ਦੇ ਅਧਿਕਾਰਾਂ ਨੂੰ ਕਮਜੋਰ ਕਰਨ ਲਈ ਯੋਜਨਾਬੱਧ ਅਤੇ ਸੋਚੇ ਸਮਝੇ ਏਜੰਡੇ ’ਤੇ ਚੱਲ ਰਹੀ ਹੈ।

Read More : ਵਿਦਿਆਰਥੀ ਸੈਸ਼ਨ ਦੌਰਾਨ ਫਰੀਦਕੋਟ ਦੇ ਜਗਮੰਦਰ ਸਿੰਘ ਵਿਧਾਨ ਸਭਾ ਦੇ ਸਪੀਕਰ ਬਣਨਗੇ

Leave a Reply

Your email address will not be published. Required fields are marked *