Halwara Airport

ਪੁਲਿਸ ਮੁਲਾਜ਼ਮ ਨੇ ਡਿਊਟੀ ਦੌਰਾਨ ਕੀਤੀ ਖ਼ੁਦਕੁਸ਼ੀ

ਹਲਵਾਰਾ ਹਵਾਈ ਅੱਡੇ ‘ਤੇ ਸੀ ਤਾਇਨਾਤ

ਲੁਧਿਆਣਾ, 6 ਨਵੰਬਰ : ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦੀ ਸੁਰੱਖਿਆ ਵਿਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਬਲਜੀਤ ਸਿੰਘ ਬੰਬ (36) ਨੇ ਡਿਊਟੀ ਦੌਰਾਨ ਜ਼ਹਿਰੀਲਾ ਪਦਾਰਥ ਨਿਗਲ ਕੇ ਅਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਨੇ ਅਪਣੀ ਜੇਬ ਵਿਚ ਛੱਡੇ ਖ਼ੁਦਕੁਸ਼ੀ ਨੋਟ ਵਿਚ ਅਪਣੀ ਪਤਨੀ ਦਲਜੀਤ ਕੌਰ ਅਤੇ ਸੱਸ ਲਖਵਿੰਦਰ ਕੌਰ ਨੂੰ ਅਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਥਾਣਾ ਸੁਧਾਰ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਜੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਦੇ ਬਿਆਨਾਂ ਅਤੇ ਸੁਸਾਈਡ ਨੋਟ ਦੇ ਆਧਾਰ ’ਤੇ ਦੋਸ਼ੀਆਂ ਵਿਰੁਧ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਖ਼ੁਦਕੁਸ਼ੀ ਨੋਟ ਵਿਚ ਬਲਜੀਤ ਸਿੰਘ ਨੇ ਲਿਖਿਆ ਹੈ ਕਿ ਉਸਦੀ ਪਤਨੀ ਚਾਰ ਸਾਲ ਪਹਿਲਾਂ ਪੁੱਤਰ ਅਰਪਣਜੋਤ ਸਿੰਘ ਨੂੰ ਲੈ ਕੇ ਅਪਣੇ ਪੇਕੇ ਪਿੰਡ ਆਲਮਪੁਰਾ (ਜ਼ਿਲ੍ਹਾ ਹਰਿਦੁਆਰ, ਉੱਤਰਾਖੰਡ) ਚਲੀ ਗਈ ਸੀ।

ਇਸ ਤੋਂ ਬਾਅਦ ਉਸਨੂੰ ਨਾ ਤਾਂ ਪੁੱਤਰ ਨੂੰ ਮਿਲਣ ਦਿੱਤਾ ਗਿਆ ਅਤੇ ਨਾ ਹੀ ਉਸ ਨਾਲ ਗੱਲ ਕਰਨ ਦੀ ਇਜਾਜ਼ਤ ਮਿਲੀ। ਇਸ ਕਾਰਨ ਉਹ ਮਾਨਸਿਕ ਤੌਰ ’ਤੇ ਬਹੁਤ ਪਰੇਸ਼ਾਨ ਹੋ ਗਿਆ ਅਤੇ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਿਆ।

ਬਲਜੀਤ ਨੇ ਲਿਖਿਆ ਕਿ ਮੈਂ ਨਸ਼ੇ ਦੀ ਓਵਰਡੋਜ਼ ’ਚ ਜ਼ਹਿਰੀਲੀ ਦਵਾਈ ਖਾ ਕੇ ਅਪਣੀ ਜ਼ਿੰਦਗੀ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਮੇਰੀ ਮੌਤ ਲਈ ਮੇਰੀ ਪਤਨੀ ਦਲਜੀਤ ਕੌਰ ਅਤੇ ਸੱਸ ਲਖਵਿੰਦਰ ਕੌਰ ਜ਼ਿੰਮੇਵਾਰ ਹਨ। ਐੱਸ. ਐੱਚ. ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਜਗਰਾਓਂ ਸਿਵਲ ਹਸਪਤਾਲ ਵਿਚ ਕਰਵਾਇਆ ਗਿਆ।

Read More : ਅਮਰੀਕਾ ਦੇ ਕੇਂਟਕੀ ’ਚ ਕਾਰਗੋ ਪਲੇਨ ਕ੍ਰੈਸ਼, 9 ਦੀ ਮੌਤ

Leave a Reply

Your email address will not be published. Required fields are marked *