ਬੀ.ਸੀ.ਸੀ.ਆਈ. ਨੇ ਕੀਤੀ ਅਧਿਕਾਰਤ ਪੁਸ਼ਟੀ
ਸਿਡਨੀ, 1 ਨਵੰਬਰ : ਅੱਜ ਸਿਡਨੀ ਦੇ ਹਸਪਤਾਲ ਤੋਂ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਛੁੱਟੀ ਮਿਲ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਸ ਦੀ ਪੁਸ਼ਟੀ ਕਰਦੇ ਹੋਏ ਅਈਅਰ ਦੀ ਸਿਹਤ ਬਾਰੇ ਜਾਣਕਾਰੀ ਦਿਤੀ ਹੈ।
ਜ਼ਿਕਰਯੋਗ ਹੈ ਕਿ ਸ਼੍ਰੇਅਸ ਨੂੰ ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ਦੌਰਾਨ ਪਸਲੀ ਦੀ ਸੱਟ ਲੱਗੀ ਗਈ ਸੀ। ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ ਪਰ ਬੀ.ਸੀ.ਸੀ.ਆਈ. ਨੇ ਕਿਹਾ ਕਿ ਉਹ ਹੁਣ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਦੱਸ ਦਈਏ ਕਿ ਸ਼੍ਰੇਅਸ ਨੂੰ ਸੱਟ ਕਾਰਨ ਅੰਦਰੂਨੀ ਖ਼ੂਨ ਵਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ, ਹਾਲਾਂਕਿ ਉਨ੍ਹਾਂ ਨੂੰ ਜਲਦੀ ਹੀ ਆਈ.ਸੀ.ਯੂ. ਤੋਂ ਛੁੱਟੀ ਦੇ ਦਿਤੀ ਗਈ ਪਰ ਉਨ੍ਹਾਂ ਦਾ ਇਲਾਜ ਜਾਰੀ ਹੈ। ਸਿਡਨੀ ਵਿਚ ਖੇਡੇ ਗਏ ਤੀਜੇ ਇਕ ਦਿਨਾਂ ਵਿਚ ਆਸਟ੍ਰੇਲੀਆਈ ਬੱਲੇਬਾਜ਼ ਐਲੇਕਸ ਕੈਰੀ ਦਾ ਕੈਚ ਲੈਂਦੇ ਸਮੇਂ ਅਈਅਰ ਜ਼ਖ਼ਮੀ ਹੋ ਗਏ ਸਨ।
Read More : ਮਹਿਲਾ ਵਨਡੇ ਵਿਸ਼ਵ ਕੱਪ : ਭਾਰਤ ਫਾਈਨਲ ਵਿਚ
