ਲੁਧਿਆਣਾ, 29 ਅਕਤੂਬਰ : ਸਲੇਮ ਟਾਬਰੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਕਾਸਾਬਾਦ ਤੋਂ ਨੂਰਵਾਲਾ ਤੱਕ ਜੀ. ਟੀ. ਰੋਡ ’ਤੇ ਇਕ ਖੇਤ ’ਚ ਇਕ ਵਿਅਕਤੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਬੋਰੀ ’ਚ ਪਾ ਕੇ ਖੇਤਾਂ ’ਚ ਸੁੱਟ ਦਿੱਤਾ ਗਿਆ। ਇਹ ਘਟਨਾ ਅੱਜ ਦੁਪਹਿਰ 2 ਵਜੇ ਦੇ ਕਰੀਬ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਰਾਹਗੀਰ ਨੇ ਖੇਤ ਵਿਚ ਖੂਨ ਨਾਲ ਲਥਪਥ ਬੋਰੀ ’ਚ ਪਈ ਦੇਖੀ।
ਸੂਚਨਾ ਮਿਲਦੇ ਹੀ ਏ. ਸੀ. ਪੀ. ਉੱਤਰੀ ਕਿੱਕਰ ਸਿੰਘ ਭੁੱਲਰ, ਸਟੇਸ਼ਨ ਹਾਊਸ ਅਫ਼ਸਰ ਹਰਸ਼ਵੀਰ ਸਿੰਘ ਸੰਧੂ, ਇੰਸ. ਬਲਬੀਰ ਸਿੰਘ ਅਤੇ ਸਟੇਸ਼ਨ ਹਾਊਸ ਅਫ਼ਸਰ ਰਾਜੇਸ਼ ਕੁਮਾਰ ਭਾਰੀ ਪੁਲਸ ਫੋਰਸ ਨਾਲ ਤੁਰੰਤ ਮੌਕੇ ’ਤੇ ਪਹੁੰਚੇ। ਜਦੋਂ ਬੋਰੀ ਖੋਲ੍ਹੀ ਗਈ ਤਾਂ ਸਰੀਰ ਦੇ ਕਈ ਹਿੱਸਿਆਂ ’ਤੇ ਡੂੰਘੇ ਜ਼ਖ਼ਮਾਂ ਵਾਲੇ ਇਕ ਵਿਅਕਤੀ ਦੀ ਲਾਸ਼ ਮਿਲੀ। ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More : ਅਦਾਲਤ ਵੱਲੋਂ ਸਾਧੂ ਸਿੰਘ ਧਰਮਸੌਤ ਤੇ ਲੜਕੇ ਗੁਰਪ੍ਰੀਤ ‘ਤੇ ਦੋਸ਼ ਤੈਅ
