ਗੁਹਾਟੀ, 28 ਅਕਤੂਬਰ : ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸੋਮਵਾਰ ਐਲਾਨ ਕੀਤਾ ਕਿ ਸੂਬੇ ਦੇ ਨਵੇਂ ਬਿੱਲ ਅਧੀਨ ਬਹੁ-ਵਿਆਹ ’ਤੇ 7 ਸਾਲ ਦੀ ਜੇਲ ਹੋਵੇਗੀ। ਇਹ ਬਿੱਲ ‘ਮੁੱਖ ਮੰਤਰੀ ਨਿਜੁਤ ਮੋਇਨਾ’ ਯੋਜਨਾ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਨ ਦੇ ਮੌਕੇ 25 ਨਵੰਬਰ ਨੂੰ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਇਕ ਸਮਾਗਮ ’ਚ ਸ਼ਾਮਲ ਲਾਭਪਾਤਰੀ ਕੁੜੀਆਂ ਨੂੰ ਕਿਹਾ ਕਿ ਜੇ ਕੋਈ ਪਤੀ ਆਪਣੀ ਪਤਨੀ ਨੂੰ ਕਾਨੂੰਨੀ ਤੌਰ ’ਤੇ ਤਲਾਕ ਦਿੱਤੇ ਬਿਨਾਂ ਕਿਸੇ ਹੋਰ ਔਰਤ ਨਾਲ ਵਿਆਹ ਕਰਦਾ ਹੈ ਤਾਂ ਉਸ ਨੂੰ 7 ਸਾਲ ਜਾਂ ਇਸ ਤੋਂ ਵੱਧ ਕੈਦ ਦੀ ਸਜ਼ਾ ਦਿੱਤੀ ਜਾਵੇਗੀ, ਭਾਵੇਂ ਉਸ ਦਾ ਧਰਮ ਕੋਈ ਵੀ ਹੋਵੇ।
ਉਨ੍ਹਾਂ ਕਿਹਾ ਕਿ ਮੁਲਜ਼ਮ ਦਾਅਵਾ ਕਰ ਸਕਦਾ ਹੈ ਕਿ ਉਸ ਦਾ ਧਰਮ ਇਸ ਦੀ ਇਜਾਜ਼ਤ ਦਿੰਦਾ ਹੈ ਪਰ ਭਾਜਪਾ ਸਰਕਾਰ ਕਦੇ ਵੀ ਬਹੁ-ਵਿਆਹ ਦੀ ਇਜਾਜ਼ਤ ਨਹੀਂ ਦੇਵੇਗੀ। ਅਸੀਂ ਇਸ ਸੂਬੇ ’ਚ ਔਰਤਾਂ ਦੀ ਇੱਜ਼ਤ ਦੀ ਕਿਸੇ ਵੀ ਕੀਮਤ ’ਤੇ ਰੱਖਿਆ ਕਰਾਂਗੇ।
Read More : ਕੰਚਨ ਕਤਲ ਕੇਸ : ਮਹਿਰੋਂ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਦੇ ਸੰਪਰਕ ’ਚ ਪੰਜਾਬ ਪੁਲਸ
