ਸ਼ੇਰਪੁਰ, 27 ਅਕਤੂਬਰ : ਥਾਣਾ ਸ਼ੇਰਪੁਰ ਵਿਖੇ ਨੇੜਲੇ ਪਿੰਡ ਦੇ ਇਕ ਡੇਰੇ ਦੇ ਗ੍ਰੰਥੀ ਖਿਲਾਫ ਨਬਾਲਿਗ ਲੜਕੀ ਨਾਲ ਜਬਰ ਜ਼ਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ ।
ਪੀੜਤ ਲੜਕੀ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਲੜਕੀ ਦਸਵੀਂ ਕਲਾਸ ਵਿਚ ਪੜ੍ਹਦੀ ਹੈ ਤੇ ਪਿੰਡ ਦੇ ਡੇਰੇ ਵਿਚ ਪਾਠ ਸਿੱਖਣ ਲਈ ਜਾਂਦੀ ਸੀ, ਜਿੱਥੇੇ ਡੇਰੇ ਦੇ ਗ੍ਰੰਥੀ ਨੇ ਡੇਰੇ ਦੀ ਸਫਾਈ ਕਰਨ ਦੇ ਬਹਾਨੇ ਬੁਲਾ ਕੇ ਗਲਤ ਕੰਮ ਕੀਤਾ ਤੇ ਇਕ ਮਹੀਨਾਂ ਪਹਿਲਾਂ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ।
ਉਨ੍ਹਾਂ ਦੋਸ਼ ਲਗਾਇਆ ਕਿ ਲੜਕੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਜਾਨੋਂ ਮਾਰ ਦੇਵਾਂਗਾ। ਜਾਂਚ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸ਼ੇਰਪੁਰ ਵਿਖੇ ਪੀੜਤ ਲੜਕੀ ਦੇ ਪਿਤਾ ਦੇੇ ਬਿਆਨਾਂ ਦੇ ਅਾਧਾਰ ’ਤੇ ਗ੍ਰੰਥੀ ਕੁਲਦੀਪ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪੰਧੇਰ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੂਡੀਸ਼ੀਅਲ ਰਿਮਾਡ ’ਤੇ ਭੇਜਿਆ ਗਿਆ ਹੈ।
Read More : ਮਿਆਦ ਪੁੱਗੀ ਦਵਾਈ ਖਾਣ ਨਾਲ 2 ਸਾਲਾ ਬੱਚੀ ਦੀ ਮੌਤ
