ਜੈਪੁਰ ਵਿਚ ਕਰਵਾਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਨੇ ਜਿੱਤੀ ਓਵਰਆਲ ਟਰਾਫੀ

ਫਤਹਿਗੜ੍ਹ ਸਾਹਿਬ – ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਮਰਦ ਅਤੇ ਔਰਤ ਸੁਰੇਸ਼ ਗਿਆਨ ਵਿਹਾਰ ਯੂਨੀਵਰਸਿਟੀ ਰਾਜਸਥਾਨ ਦੇ ਜੈਪੁਰ ਵਿਖ਼ੇ ਕਾਰਵਾਈ ਗਈ। ਇਸ ਚੈਂਪੀਅਨਸ਼ਿਪ ’ਚ 33 ਯੂਨੀਵਰਸਿਟੀਆਂ ਦੇ 500 ਦੇ ਕਰੀਬ ਖ਼ਿਡਾਰੀਆਂ ਨੇ ਭਾਗ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ 12 ਲੜਕੀਆਂ ਅਤੇ 16 ਲੜਕਿਆਂ ਨੇ ਇਸ 4 ਦਿਨਾ ਚੈਂਪੀਅਨਸ਼ਿਪ ’ਚ ਭਾਗ ਲਿਆ। ਇਨਾਂ ਫਸਵੇਂ ਮੁਕਾਬਲੇ ’ਚੋਂ ਲੜਕੀਆਂ ਦੇ ਵਰਗ ’ਚ ਸਾਰੇ ਹੀ ਇਵੈਂਟ ’ਚੋਂ ਮੈਡਲ ਜਿੱਤਦੇ ਹੋਏ ਕੁੱਲ 37 ਅੰਕ ਹਾਸਲ ਕਰ ਕੇ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ। ਇਨਾਂ ਮੁਕਬਲਿਆਂ ਦੌਰਾਨ ਲੜਕੀਆਂ ਦੇ ਸਿੰਗਲ ਸਟਿੱਕ ਵਿਅਕਤੀਗਤ ਫਸਵੇਂ ਮੁਕਾਬਲੇ ’ਚ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਗੋਲਡ ਮੈਡਲ ਜਿੱਤਿਆ।

ਇਸੇ ਤਰ੍ਹਾਂ ਲੜਕਿਆਂ ਦੇ ਵਰਗ ’ਚ ਯੂਨੀਵਰਸਿਟੀ ਟੀਮ ਨੇ ਕੁੱਲ 21 ਅੰਕ ਹਾਸਲ ਕਰਦਿਆਂ ਓਵਰਆਲ ਤੀਜਾ ਹਾਸਲ ਕੀਤਾ। ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਅਤੇ ਖੇਡ ਟੇਕਨੋਲੋਜੀ ਵਿਭਾਗ ’ਚ ਗੱਤਕਾ ਖੇਡ ਦਾ ਇਕ ਸਾਲਾ ਡਿਪਲੋਮਾ ਕੋਰਸ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਡਾਕਟਰ ਐੱਸ. ਪੀ. ਸਿੰਘ ਓਬਰਾਏ ਦੇ ਸਹਿਯੋਗ ਸਾਲ 2019 ਤੋਂ ਕੋਰਸ ਚਲਾਇਆ ਜਾ ਰਿਹਾ ਹੈ, ਜਿੱਥੇ ਇਸ ਕੋਰਸ ਨੂੰ ਕਰ ਕੇ ਵਿਦਿਆਰਥੀ ਚੰਗੇ ਖ਼ਿਡਾਰੀ ਬਣ ਕੇ ਮੈਡਲ ਜਿੱਤ ਰਹੇ ਹਨ, ਉੱਥੇ ਇਹ ਕੋਰਸ ਪਾਸ ਕਰ ਕੇ ਵੱਖ-ਵੱਖ ਸਕੂਲ ਕਾਲਜਾਂ ਅਤੇ ਅਕੈਡਮੀਆਂ ’ਚ ਗੱਤਕਾ ਕੋਚ ਦੀਆਂ ਸੇਵਾਵਾਂ ਵੀ ਨਿਭਾਅ ਰਹੇ ਹਨ।

ਇਸ ਮੌਕੇ ਵਿਭਾਗ ਮੁੱਖੀ ਡਾ. ਭੁਪਿੰਦਰ ਸਿੰਘ ਘੁੰਮਣ ਨੇ ਬੋਲਦਿਆਂ ਦੱਸਿਆ ਕਿ ਯੂਨੀਵਰਸਿਟੀ ਦੀ ਗੱਤਕਾ ਟੀਮ ਲਗਾਤਾਰ ਪਿਛਲੇ 3 ਸਾਲਾਂ ਤੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ’ਚੋਂ ਓਵਰਆਲ ਟਰਾਫੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਖਾਲਸਾਈ ਖੇਡ ਅਤੇ ਹੋਰ ਅਨੇਕਾਂ ਮੁਕਾਬਾਲਿਆਂ ’ਚ ਜਿੱਤ ਪ੍ਰਾਪਤ ਕਰ ਚੁੱਕੀ ਹੈ।

ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਵਿਭਾਗ ਮੁੱਖੀ ਡਾ. ਭੁਪਿੰਦਰ ਸਿੰਘ ਘੁੰਮਣ ਅਤੇ ਯੂਨੀਵਰਸਿਟੀ ਗਤਕਾ ਕੋਚ ਤਲਵਿੰਦਰ ਸਿੰਘ ਸਹਾਇਕ ਪ੍ਰੋ. ਮੈਡਮ ਹਰਜਿੰਦਰ ਕੌਰ ਟੀਮ ਮੈਨੇਜਰ ਤੇ ਸਹਾਇਕ ਪ੍ਰੋ. ਬਹਾਦਰ ਸਿੰਘ ਅਤੇ ਸਮੂਹ ਸਰੀਰਕ ਸਿੱਖਿਆ ਅਤੇ ਖੇਡ ਟੇਕਨੋਲੋਜੀ ਵਿਭਾਗ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *