Prime Minister Modi

ਪ੍ਰਧਾਨ ਮੰਤਰੀ ਮੋਦੀ ਨੇ ਆਈਐੱਨਐੱਸ ਵਿਕਰਾਂਤ ’ਤੇ ਜਵਾਨਾਂ ਨਾਲ ਮਨਾਈ ਦੀਵਾਲੀ

ਜਵਾਨਾਂ ਦਾ ਮਠਿਆਈ ਖੁਆ ਕੇ ਮੂੰਹ ਮਿੱਠਾ ਕਰਵਾਇਆ ਅਤੇ ਗੱਲਬਾਤ ਵੀ ਕੀਤੀ

ਗੋਆ, 20 ਅਕਤੂਬਰ : ਗੋਆ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਈਐਨਐਸ ਵਿਕਰਾਂਤ ’ਤੇ ਜਵਾਨਾਂ ਨਾਲ ਦੀਵਾਲੀ ਮਨਾਈ ਗਈ, ਉਹ ਇਕ ਦਿਨ ਪਹਿਲਾਂ ਹੀ ਇੱਥੇ ਪਹੁੰਚ ਗਏ ਸਨ। ਉਨ੍ਹਾਂ ਨੇ ਜਵਾਨਾਂ ਦਾ ਮਠਿਆਈ ਖੁਆ ਕੇ ਮੂੰਹ ਮਿੱਠਾ ਕਰਵਾਇਆ ਅਤੇ ਜਵਾਨਾਂ ਦੇ ਨਾਲ ਗੱਲਬਾਤ ਵੀ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ 40 ਮਿੰਟ ਦਾ ਭਾਸ਼ਣ ਦਿੱਤਾ, ਜਿਸ ਵਿਚ ਉਨ੍ਹਾਂ ਨੇ ਆਈਐਨਐਸ ਵਿਕਰਾਂਤ ਅਤੇ ਅਪਰੇਸ਼ਨ ਸਿੰਧੂਰ ’ਤੇ ਬਾਰੇ ਗੱਲਬਾਤ ਕਰਦਿਆਂ ਭਾਰਤ ਦੀ ਵਧਦੀ ਰੱਖਿਆ ਸ਼ਕਤੀ ਨੂੰ ਦਰਸਾਇਆ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਉਹ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਦੇਸ਼ ਦੇ ਵੀਰ ਜਵਾਨਾਂ ਦੇ ਨਾਲ ਦੀਵਾਲੀ ਮਨਾਉਣ ਦਾ ਮੌਕਾ ਹਾਸਲ ਹੋ ਰਿਹਾ ਹੈ। ਇਸ ਦੇ ਨਾਲ ਹੀ ਜਵਾਨਾਂ ਦੀ ਤਾਰੀਫ਼ ਕਰਦਿਆਂ ਆਖਿਆ ਕਿ ਬੇਸ਼ੱਕ ਸਾਡੇ ਕੋਲ ਆਈਐਨਐਸ ਵਿਕਰਾਂਤ ਵਰਗੇ ਬੇੜੇ, ਹਵਾ ਤੋਂ ਤੇਜ਼ ਚੱਲਣ ਵਾਲੇ ਜਹਾਜ਼ ਅਤੇ ਖਤਰਨਾਕ ਪਣਡੁੱਬੀਆਂ ਮੌਜੂਦ ਨੇ, ਇਹ ਮਹਿਜ਼ ਲੋਹਾ ਨੇ ਪਰ ਜਦੋਂ ਇਨ੍ਹਾਂ ’ਤੇ ਸਾਡੇ ਵੀਰ ਜਵਾਨ ਸਵਾਰ ਹੁੰਦੇ ਨੇ ਤਾਂ ਇਹ ਦੁਸ਼ਮਣ ਦੇ ਲਈ ਕਾਲ ਬਣ ਜਾਂਦੀਆਂ ਨੇ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਰੇਸ਼ਨ ਸਿੰਧੂਰ ਦਾ ਖ਼ਾਸ ਤੌਰ ’ਤੇ ਜ਼ਿਕਰ ਕਰਦਿਆਂ ਆਖਿਆ ਕਿ ਅਪਰੇਸ਼ਨ ਸਿੰਧੂਰ ਦੌਰਾਨ ਤਿੰਨੇ ਫ਼ੌਜਾਂ ਦੇ ਜ਼ਬਰਦਸਤ ਤਾਲਮੇਲ ਨੇ ਪਾਕਿਸਤਾਨ ਨੂੰ ਬਹੁਤ ਜਲਦੀ ਗੋਡੇ ਟੇਕਣ ’ਤੇ ਮਜਬੂਰ ਕਰ ਦਿੱਤਾ ਸੀ। ਫ਼ੌਜੀ ਜਵਾਨਾਂ ਦੇ ਵੀਰਤਾ ਨੂੰ ਉਹ ਇਕ ਵਾਰ ਫਿਰ ਤੋਂ ਸਲੂਟ ਕਰਦੇ ਹਨ।

Read More : ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ

Leave a Reply

Your email address will not be published. Required fields are marked *