Malerkotla News

ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਬੇਟੇ ਦੀ ਨਵੀਂ ਵੀਡੀਓ ਆਈ ਸਾਹਮਣੇ

ਮਾਪਿਆਂ ਤੋਂ ਮੰਗ ਰਿਹਾ ਮੁਆਫੀ

ਮਲੇਰਕੋਟਲਾ, 18 ਅਕਤੂਬਰ : ਪੰਜਾਬ ਦੀ ਸਿਆਸਤ ਨਾਲ ਜੁੜਿਆ ਇਕ ਭਾਵਨਾਤਮਕ ਮਾਮਲਾ ਫਿਰ ਤੋਂ ਸੁਰਖੀਆਂ ’ਚ ਹੈ। ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਬੇਟੇ ਦੀ ਮੌਤ ਤੋਂ ਪਹਿਲਾਂ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ।

ਇਸ ਵੀਡੀਓ ਵਿਚ ਮ੍ਰਿਤਕ ਆਕਿਲ ਅਖਤਰ ਆਪਣੇ ਮਾਪਿਆਂ, ਭੈਣ ਅਤੇ ਪਤਨੀ ਤੋਂ ਮੁਆਫੀ ਮੰਗਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਅਾਕਿਲ ਅਖਤਰ ਦੀ ਮੌਤ ਬੀਤੇ ਵੀਰਵਾਰ ਨੂੰ ਅਚਾਨਕ ਹੋਈ ਸੀ। ਜਵਾਨ ਬੇਟੇ ਨੂੰ ਗੁਆਉਣ ਦਾ ਦੁੱਖ ਕਿਸੇ ਵੀ ਮਾਤਾ-ਪਿਤਾ ਲਈ ਅਸਹਿ ਹੁੰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਕੁਝ ਲੋਕ ਹੁਣ ਉਸ ਦੀ ਪੁਰਾਣੀ ਵੀਡੀਓ ਵਾਇਰਲ ਕਰ ਕੇ ਪਰਿਵਾਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮਾਲੇਰਕੋਟਲਾ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਕਿਲ ਲੱਗਭਗ ਦੋ ਦਹਾਕਿਆਂ ਤੋਂ ਮਾਨਸਿਕ ਬੀਮਾਰੀ ਨਾਲ ਜੂਝ ਰਿਹਾ ਸੀ। ਪਰਿਵਾਰ ਨੇ ਉਸ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਤੋਂ ਲੈ ਕੇ ਕਈ ਨਿੱਜੀ ਹਸਪਤਾਲਾਂ ’ਚੋਂ ਕਰਵਾਇਆ ਸੀ। ਮਾਹਿਰਾਂ ਦੇ ਅਨੁਸਾਰ ਉਹ ਬੁਰੀਆਂ ਆਦਤਾਂ ਕਾਰਨ ‘ਸਾਈਕੋਟਿਕ’ ਮਾਨਸਿਕ ਸਥਿਤੀ ’ਚ ਚਲਾ ਗਿਆ ਸੀ।

8 ਅਕਤੂਬਰ ਨੂੰ ਬਣਾਈ ਗਈ ਇਕ ਨਵੀਂ ਵੀਡੀਓ ’ਚ ਆਕਿਲ ਕਹਿ ਰਿਹਾ ਹੈ ਕਿ ਉਸ ਦਾ ਪਰਿਵਾਰ ਬਹੁਤ ਚੰਗਾ ਹੈ, ਜੇ ਕੋਈ ਹੋਰ ਹੁੰਦਾ ਤਾਂ ਉਸ ਨੂੰ ਕਦੋਂ ਤੋਂ ਘਰੋਂ ਬਾਹਰ ਕੱਢ ਦਿੰਦਾ। ਉਸ ਨੇ ਪਹਿਲਾਂ ਵਾਇਰਲ ਹੋਈ ਵੀਡੀਓ ’ਚ ਆਪਣੇ ਪਰਿਵਾਰ ’ਤੇ ਲਾਏ ਗਏ ਦੋਸ਼ਾਂ ਨੂੰ ‘ਪਾਗਲਪਨ’ ਕਿਹਾ ਅਤੇ ਆਪਣੇ ਕੰਮਾਂ ਲਈ ਪਛਤਾਵਾ ਪ੍ਰਗਟ ਕੀਤਾ।

ਵੀਡੀਓ ’ਚ ਉਸ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ 27 ਅਗਸਤ ਨੂੰ ਬਣਾਈ ਵੀਡੀਓ ਨੂੰ ‘ਇਕ ਸਾਲ ਪੁਰਾਣੀ’ ਦੱਸ ਰਿਹਾ ਹੈ। ਇਸ ਲਈ, ਜੋ ਲੋਕ ਇਸ ਦੁੱਖਦਾਈ ਘਟਨਾ ’ਤੇ ਸਿਆਸਤ ਕਰ ਰਹੇ ਹਨ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਜਿਹਾ ਸਮਾਂ ਕਿਸੇ ਨਾਲ ਵੀ ਆ ਸਕਦਾ ਹੈ।

Read More : ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਜੰਗਬੰਦੀ ’ਤੇ ਹੋਈ ਸਹਿਮਤੀ

Leave a Reply

Your email address will not be published. Required fields are marked *