ਕਤਰ ਦੇ ਵਿਦੇਸ਼ ਮੰਤਰਾਲੇ ਨੇ ਪੋਸਟ ਜਾਰੀ ਕਰ ਕੇ ਦਿੱਤੀ ਜਾਣਕਾਰੀਯ
ਦੋਹਾ, 19 ਅਕਤੂਬਰ : ਦੋਹਾ ਵਿਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਮੀਟਿੰਗ ਹੋਈ। ਇਸ ਦੌਰਾਨ ਕਤਰ ਅਤੇ ਤੁਰਕੀ ਦੀ ਵਿਚੋਲਗੀ ’ਚ ਹੋਈ ਮੀਟਿੰਗ ਵਿਚ ਦੋਵੇਂ ਧਿਰਾਂ ਨੇ ਤੁਰੰਤ ਜੰਗਬੰਦੀ ’ਤੇ ਸਹਿਮਤੀ ਪ੍ਰਗਟਾਈ।
ਕਤਰ ਦੇ ਵਿਦੇਸ਼ ਮੰਤਰਾਲੇ ਨੇ ਐਤਵਰ ਨੂੰ ‘ਐਕਸ’ ਅਕਾਊਂਟ ’ਤੇ ਪੋਸਟ ਜਾਰੀ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਇਹ ਜੰਗਬੰਦੀ ਕਿੰਨੀ ਕਾਮਯਾਬ ਹੋਵੇਗੀ ਇਹ ਕਹਿਣਾ ਮੁਸ਼ਕਿਲ ਹੈ ਕਿਉਂਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਜੰਗਬੰਦੀ ਦੇ ਬਾਵਜੂਦ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਪਤਿਕਾ ’ਚ ਹਵਾਈ ਹਮਲਾ ਕੀਤਾ ਸੀ। ਅਫਗਾਨ ਤਾਲਿਬਾਨ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਜੰਗਬੰਦੀ ਦੀ ਉਲੰਘਣਾ ਦੱਸਿਆ ਸੀ।
‘ਐਕਸ’ ’ਤੇ ਪਾਈ ਪੋਸਟ ’ਚ ਕਤਰ ਦੇ ਵਿਦੇਸ਼ ਮੰਤਰਾਲੇ ਨੇ ਦੋਹਾ ’ਚ ਹੋਈ ਮੀਟਿੰਗ ਦਾ ਬਿਆਨ ਸਾਂਝਾ ਕਰਦੇ ਹੋਏ ਲਿਖਿਆ ਇਸਲਾਮਿਕ ਗਣਰਾਜ ਪਾਕਿਸਤਾਨ ਅਤੇ ਅਫਗਾਨਿਸਤਾਨ ਦਰਮਿਆਨ ਦੋਹਾ ’ਚ ਕਤਰ ਰਾਜ ਅਤੇ ਤੁਰਕੀ ਗਣਰਾਜ ਦੀ ਵਿਚੋਲਗੀ ’ਚ ਵਾਰਤਾ ਦਾ ਇਕ ਦੌਰ ਆਯੋਜਿਤ ਕੀਤਾ ਗਿਆ।
ਮੀਟਿੰਗ ਦੌਰਾਨ ਦੋਵੇਂ ਪੱਖ ਤੁਰੰਤ ਜੰਗਬੰਦੀ ਅਤੇ ਦੋਵੇਂ ਦੇਸ਼ਾਂ ਦਰਮਿਆਨ ਸ਼ਾਂਤੀ ਅਤੇ ਸਥਿਰਤਾਾ ਨੂੰ ਮਜ਼ਬੂਤ ਕਰਨ ਦੇ ਲਈ ਤੰਤਰ ਦੀ ਸਥਾਪਨਾ ’ਤੇ ਸਹਿਮਤੀ ਹੋਈ।
Read More : ਬੀ. ਐੱਸ. ਐੱਫ. ਨੇ ਅਟਾਰੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ