ਅਜਨਾਲਾ, 11 ਅਕਤੂਬਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 13 ਅਕਤੂਬਰ ਨੂੰ ਪਿੰਡ ਭੱਲਾ ਵਿਖੇ ਪਹੁੰਚ ਕੇ ਹੜ੍ਹ ਪੀੜਤ ਪਰਿਵਾਰਾਂ ਅਤੇ ਕਿਸਾਨਾਂ ਨੂੰ ਰਾਹਤ ਰਾਸ਼ੀ ਦੇ ਰੂਪ ਵਿਚ ਆਰਥਿਕ ਮਦਦ ਵਜੋਂ ਚੈੱਕ ਵੰਡਣਗੇ।
ਇਹ ਜਾਣਕਾਰੀ ਅੱਜ ਪਿੰਡ ਘੋਨੇਵਾਲ ਵਿਖੇ ਧੁੱਸੀ ਬੰਨ੍ਹ ਬਣਾ ਰਹੇ ਸੰਤ ਬਾਬਾ ਜਗਤਾਰ ਸਿੰਘ ਨਾਲ ਮੁਲਾਕਾਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਹਲਕਾ ਅਜਨਾਲਾ ਕੁਲਦੀਪ ਸਿੰਘ ਧਾਲੀਵਾਲ ਨੇ ਧੁੱਸੀ ਬੰਨ੍ਹ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਦਾ ਜੋ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਚੈੱਕ ਦੇਣ ਲਈ ਪਿੰਡ ਭੱਲਾ ਦੀ ਮਿੱਲ ’ਚ ਮੁਖ ਮੰਤਰੀ ਮਾਨ ਪਹੁੰਚਣਗੇ ਅਤੇ ਇਸ ਹੜ੍ਹ ਦੌਰਾਨ ਜਿੰਨ੍ਹਾਂ ਲੋਕਾਂ ਅਤੇ ਕਿਸਾਨਾਂ ਦੀਆਂ ਫਸਲਾਂ ਅਤੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਕਿਸਾਨਾਂ ਤੇ ਲੋਕਾਂ ਨੂੰ ਕੀਤੇ ਵਾਅਦੇ ਮੁਤਾਬਕ ਚੈੱਕ ਵੰਡਣ ਦੀ ਰਸਮ ਅਦਾ ਕਰਨਗੇ।
ਉਨ੍ਹਾਂ ਦੱਸਿਆ ਕਿ ਹੜ੍ਹਾਂ ਦੌਰਾਨ ਜਿਥੇ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਬਣਦੀ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਹੈ, ਉਥੇ ਨਾਲ ਹੀ ਮੁਖ ਮੰਤਰੀ ਭਗਵੰਤ ਮਾਨ ਦੇ ਖੁਦ ਦੌਰਾ ਕਰਦਿਆਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ ਅਤੇ ਉਸੇ ਤਰਜ ’ਤੇ ਕੀਤੇ ਵਾਅਦੇ ਮੁਤਾਬਕ ਭਲਾ ਪਿੰਡ ਵਿਚ 13 ਅਕਤੂਬਰ ਮੁੱਖ ਮੰਤਰੀ ਪਹੰੁਚ ਰਹੇ ਹਨ।
ਇਸ ਮੌਕੇ ਸਾਬਕਾ ਸਰਪੰਚ ਪਿ੍ਰਥੀਪਾਲ ਸਿੰਘ ਘੋਨੇਵਾਲ, ਕਾਬਲ ਸਿੰਘ ਸਾਬਕਾ ਸਰਪੰਚ ਪਸ਼ੀਆ, ਬਲਜੀਤ ਸਿੰਘ ਲਾਟੀ, ਕੰਵਲਜੀਤ ਸਿੰਘ ਗਿੱਲ, ਗੁਲਜ਼ਾਰ ਸਿੰਘ, ਰਛਪਾਲ ਸਿੰਘ, ਬਲਬੀਰ ਸਿੰਘ, ਕਰਮ ਸਿੰਘ, ਗੁਰਮੁੱਖ ਸਿੰਘ ਆਦਿ ਮੌਜੂਦ ਸਨ।
Read More : ਝੋਨੇ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾ ਰਹੀ ਦਿੱਕਤ : ਰਾਹੁਲ ਚਾਬਾ
