ਝਾੜੀਆਂ ’ਚ ਮਿਲੀ ਲਾਸ਼
ਬਠਿੰਡਾ, 9 ਅਕਤੂਬਰ : ਬੇਸੱਕ ਸੂਬਾ ਸਰਕਾਰ ਅਤੇ ਜ਼ਿਲਾ ਪੁਲਿਸ ਪ੍ਰਸਾਸ਼ਨ ਵੱਲੋਂ ਚਿੱਟੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਚਿੱਟੇ ਕਾਰਨ ਆਏ ਦਿਨ ਨੌਜ਼ਵਾਨ ਮੌਤ ਦੇ ਮੂੰਹ ’ਚ ਜਾ ਰਹੇ ਹਨ।ਤਾਜਾ ਮਾਮਲਾ ਬਠਿੰਡਾ ਸ਼ਹਿਰ ਦੇ ਆਈਟੀਆਈ ਚੌਂਕ ਨਜ਼ਦੀਕ ਇੰਡਸਟਰੀਅਲ ਏਰੀਆ ਦੇ ਪਿੱਛੇ ਪਟਿਆਲਾ ਰੇਲਵੇ ਲਾਈਨ ’ਤੇ ਸਾਹਮਣੇ ਆਇਆ ਹੈ ਜਿੱਥੇ ਝਾੜੀਆਂ ’ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਰੇਲਵੇ ਪੁਲਿਸ ਦੇ ਅਧਿਕਾਰੀ ਅਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਸੰਦੀਪ ਗਿੱਲ ਹਾਦਸੇ ਵਾਲੀ ਥਾਂ ’ਤੇ ਤੁਰੰਤ ਐਂਬੂਲੈਂਸ ਲੈ ਕੇ ਪਹੁੰਚੇ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸ਼ਰਮਾ (30) ਪੁੱਤਰ ਬਾਲਕ੍ਰਿਸ਼ਨ ਸ਼ਰਮਾ ਵਾਸੀ ਮਤੀ ਦਾਸ ਨਗਰ ਵਜੋਂ ਹੋਈ। ਨੌਜਵਾਨ ਦੀ ਲਾਸ਼ ਝਾੜੀਆਂ ’ਚ ਪਈ ਸੀ। ਉਸ ਨੇ ਆਪਣੇ ਗੁਪਤ ਅੰਗਾਂ ’ਚ ਟੀਕਾ ਲਗਾਇਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਰੇਲਵੇ ਪੁਲਿਸ ਦੇ ਥਾਣਾ ਮੁਖੀ ਨੇ ਪੁਲਿਸ ਪਾਰਟੀ ਦੇ ਨਾਲ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ।ਮ੍ਰਿਤਕ ਨੌਜਵਾਨ ਦੇ ਮਾਤਾ–ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੀਆਂ ਦੋ ਭੈਣਾਂ ਸਨ। ਉਹ ਪਿਛਲੇ ਦੋ ਸਾਲਾਂ ਤੋਂ ਇਕੱਲਾ ਰਹਿ ਰਿਹਾ ਸੀ। ਸਹਾਰਾ ਟੀਮ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ।
Read More : ਪੰਜਾਬ ‘ਚ 3100 ਤੋਂ ਵੱਧ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ