ਅੰਮ੍ਰਿਤਸਰ, 4 ਅਕਤੂਬਰ : ਗੁਮਟਾਲਾ ਬਾਈਪਾਸ ਫਲਾਈਓਵਰ ’ਤੇ ਲੋਹੇ ਦੇ ਗਾਰਡਰਾਂ ਨਾਲ ਭਰੇ 18 ਟਾਇਰਾ ਟਰਾਲੇ ਦੇ ਬੇਕਾਬੂ ਹੋਣ ਕਾਰਨ ਇਸ ਦੇ ਪਿੱਛੇ ਆ ਰਹੇ ਮੋਟਰਸਾਈਕਲ ’ਤੇ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਇਕ ਔਰਤ ਵੀ ਸ਼ਾਮਲ ਹੈ।
ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਲੋਹੇ ਦੇ ਗਾਡਰਾਂ ਨਾਲ ਭਰਿਆ ਇਕ 18 ਟਾਇਰਾ ਤੇਜ਼ ਰਫ਼ਤਾਰ ਟਰਾਲਾ ਗੁਮਟਾਲਾ ਬਾਈਪਾਲ ਫਲਾਈਓਵਰ ’ਤੇ ਚੜ੍ਹ ਰਿਹਾ ਸੀ। ਅਚਾਨਕ ਟਰਾਲਾ ਬੇਕਾਬੂ ਹੋ ਕੇ ਪਿੱਛੇ ਨੂੰ ਖਿਸਕਣ ਲੱਗਿਆ। ਇਸੇ ਦੌਰਾਨ ਟਰਾਲੇ ਦੇ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਤਿੰਨ ਲੋਕ ਵੀ ਪੁਲ ’ਤੇ ਚੜ੍ਹ ਰਹੇ ਸਨ ਤੇ ਉਹ ਟਰਾਲੇ ਦੀ ਲਪੇਟ ’ਚ ਆ ਗਏ। ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਮਿਲਦੇ ਹੀ ਥਾਣਾ ਛਾਉਣੀ ਦੀ ਪੁਲਿਸ ਮੌਕੇ ’ਤੇ ਪੁੱਜੀ। ਉਦੋਂ ਤੱਕ ਟਰਾਲਾ ਚਾਲਕ ਫ਼ਰਾਰ ਹੋ ਚੁੱਕਾ ਸੀ। ਪੁਲਿਸ ਨੇ ਟਰਾਲਾ ਕਬਜ਼ੇ ’ਚ ਲੈ ਕੇ ਤਿੰਨਾਂ ਲੋਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ। ਮ੍ਰਿਤਕਾਂ ਦੀ ਪਛਾਣ ਨਹਿਰੂ ਕਾਲੋਨੀ ਵਾਸੀ ਸੰਨੀ, ਪਾਲ ਐਵੀਨਿਊ ਵਾਸੀ ਰਮਨ ਤੇ ਉਸ ਦੀ ਮਾਂ ਗੀਤਾ ਵਜੋਂ ਹੋਈ ਹੈ।
Read More : ਸਾਬਕਾ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ