ਪਟਿਆਲਾ, 21 ਸਤੰਬਰ : ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਮਾਦ ਹਰਮੇਲ ਸਿੰਘ ਟੌਹੜਾ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ।
ਹਰਮੇਲ ਸਿੰਘ ਟੌਹੜਾ ਦਾ ਜਨਮ 9 ਅਗਸਤ 1948 ਨੂੰ ਜੱਦੀ ਪਿੰਡ ਥੂਹੀ ਵਿਖੇ ਹੋਇਆ ਸੀ। ਉਹ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਪੁੱਤਰੀ ਬੀਬੀ ਕੁਲਦੀਪ ਕੌਰ ਟੌਹੜਾ ਨਾਲ ਵਿਆਹੇ ਗਏ ਸਨ। ਉਨ੍ਹਾਂ ਦੇ 2 ਸਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਅਤੇ ਕੰਵਰ ਟੌਹੜਾ ਇਸ ਸਮੇਂ ਪੰਜਾਬ ਦੇ ਰਾਜਸੀ ਖੇਤਰ ’ਚ ਸੇਵਾ ਕਰ ਰਹੇ ਹਨ।
ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿਖੇ 23 ਸਤੰਬਰ 2025 ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਵੀ ਪਿੰਡ ਟੌਹੜਾ ਵਿਖੇ ਹੀ ਹੋਣਗੇ। ਪੰਜਾਬ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੇਤਾਵਾਂ ਨੇ ਟੌਹੜਾ ਪਰਿਵਾਰ ਨਾਲ ਦੁੱਖ ਦੇ ਪ੍ਰਗਟਾਵੇ ਕੀਤੇ ਹਨ।
Read More : ਮਿਸ਼ਨ ਚੜ੍ਹਦੀਕਲਾ ਦੀ ਸ਼ੁਰੂਆਤ ‘ਚ 1000 ਤੋਂ ਵੱਧ ਲੋਕਾਂ ਨੇ ਯੋਗਦਾਨ ਦਿੱਤਾ