ਜ਼ਹਿਰੀਲੀ ਗੈਸ ਚੜ੍ਹਨ ਕਾਰਨ ਨੌਜਵਾਨ ਦੀ ਗਈ ਜਾਨ
ਸਮਰਾਲਾ, 21 ਸਤੰਬਰ : ਆਪਣੇ ਚੰਗੇ ਭਵਿੱਖ ਲਈ ਢਾਈ ਸਾਲ ਪਹਿਲਾਂ ਅਰਮਾਨੀਆ ਗਏ ਇਕ ਪੰਜਾਬੀ ਨੌਜਵਾਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖੁਰਦ ਵਜੋਂ ਹੋਈ। ਅਮਨਦੀਪ ਸਿੰਘ ਬੱਕਰੀਆਂ ਦੇ ਫ਼ਾਰਮ ‘ਚ ਨੌਕਰੀ ਕਰਦਾ ਸੀ। ਮ੍ਰਿਤਕ ਅਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਵਿਆਹਿਆ ਹੋਇਆ ਸੀ।
ਅਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਬੀਤੇ ਦਿਨੀਂ ਸਾਨੂੰ ਅਰਮਾਨੀਆ ਤੋਂ ਇਕ ਫੋਨ ਆਇਆ ਸੀ, ਜਿਸ ‘ਚ ਡਾਕਟਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ। ਡਾਕਟਰ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਮੌਤ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਹੋਈ ਹੈ।
Read More : ਬਾਰਾਮੂਲਾ ‘ਚ ਡਿਊਟੀ ਦੌਰਾਨ ਫੌਜੀ ਅਧਿਕਾਰੀ ਸ਼ਹੀਦ