ਜੋਬਨਪ੍ਰੀਤ ਕੌਰ

ਜਰਮਨੀ ’ਚ ਪਿੰਡ ਸਿਆਊ ਦੀ ਲੜਕੀ ਦੀ ਮੌਤ

ਪਿਛਲੇ ਸਾਲ ਹੀ ਪੜ੍ਹਾਈ ਕਰਨ ਗਈ ਸੀ ਜੋਬਨਪ੍ਰੀਤ ਕੌਰ

ਬਨੂੜ, 19 ਸਤੰਬਰ : ਜਰਮਨੀ ਵਿਚ ਪੜ੍ਹਾਈ ਕਰਨ ਗਈ ਬਨੂੜ ਨੇੜਲੇ ਪਿੰਡ ਸਿਆਊ ਦੇ ਵਸਨੀਕ ਜੋਬਨਪ੍ਰੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਇਸ ਬਾਰੇ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਮੋਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ ਨੇ ਦੱਸਿਆ ਕਿ ਉਸ ਦੇ ਭਤੀਜੇ ਜਗਜੀਤ ਸਿੰਘ ਦੀ 19 ਸਾਲ ਦੀ ਪੁੱਤਰੀ ਜੋਬਨਪ੍ਰੀਤ ਕੌਰ ਪਿਛਲੇ ਸਾਲ ਜਰਮਨੀ ਦੇ ਸ਼ਹਿਰ ਬਰਲਿਨ ਵਿੱਚ ਸਥਿਤ ਗਿਸਮਾਂ ਯੂਨੀਵਰਸਿਟੀ ਆਫ ਅਪਲਾਈਡ ਸਾਇੰਸ ਵਿਖੇ ਬੀ.ਐਸ.ਸੀ ਇੰਟਰਨੈਸ਼ਨਲ ਬਿਜਨੈਸ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਗਈ ਸੀ।

ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਭਤੀਜੇ ਨੂੰ ਜਰਮਨੀ ਦੀ ਅੰਬੈਸੀ ਤੋਂ ਫੋਨ ਆਇਆ ਕਿ ਜੋਬਨਪ੍ਰੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਮੰਤਰਾਲੇ ਰਾਹੀਂ ਜਰਮਨੀ ਦੀ ਅੰਬੈਸੀ ਨੂੰ ਜੋਬਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਨੂੰ ਵਾਪਸ ਭੇਜਣ ਲਈ ਚਿੱਠੀ ਭੇਜੀ ਗਈ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ।

ਦੱਸਣਯੋਗ ਹੈ ਕਿ ਜੋਬਨ ਪ੍ਰੀਤ ਕੌਰ ਦਾ ਪਿਤਾ ਖੇਤੀਬਾੜੀ ਕਰਦਾ ਹੈ ਅਤੇ ਉਹ ਇਕ ਲੜਕੀ ਤੇ ਲੜਕੇ ਦਾ ਪਿਉਂ ਸੀ। ਇਸ ਘਟਨਾ ਬਾਰੇ ਸੂਚਨਾ ਮਿਲਣ ਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

Read More : ਬੱਦਲ ਫਟਣ ਕਾਰਨ ਆਏ ਹੜ੍ਹ ਵਿਚ ਵਹਿ ਗਏ ਵਾਹਨ

Leave a Reply

Your email address will not be published. Required fields are marked *