ਧਰਮਗੜ੍ਹ , 15 ਸਤੰਬਰ : ਜ਼ਿਲਾ ਸੰਗਰੂਰ ਦੇ ਪਿੰਡ ਧਰਮਗੜ੍ਹ ਦੇ ਮਿਹਨਤਕਸ਼ ਪਰਿਵਾਰ ਨਾਲ ਇਕ ਨੌਜਵਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋ ਗਈ ਹੈ।
ਮ੍ਰਿਤਕ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸੱਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਧਰਮਗੜ੍ਹ (40 ਸਾਲ) ਦਿਨ ਸਮੇਂ ਖੇਤ ’ਚ ਕੀਟਨਾਸ਼ਕ ਦਵਾਈ ਦਾ ਸਪਰੇਅ ਕਰ ਕੇ ਆਇਆ ਸੀ ਅਤੇ ਰਾਤ ਨੂੰ ਤਕਰੀਬਨ 10 ਕੁ ਵਜੇ ਬਿਲਕੁਲ ਠੀਕ-ਠਾਕ ਸੁੱਤਾ ਸੀ।
ਉਨ੍ਹਾਂ ਦੱਸਿਆ ਕਿ ਰਾਤ ਸਮੇਂ ਤਕਰੀਬਨ ਢਾਈ ਕੁ ਵਜੇ ਉਸ ਨੇ ਉੱਠ ਕੇ ਪਾਣੀ ਵੀ ਪੀਤਾ ਪਰ ਜਦੋਂ ਸਵੇਰ ਸਮੇਂ ਤਕਰੀਬਨ ਪੰਜ ਕੁ ਵਜੇ ਉਹ ਉਠਾਉਣ ਗਏ ਤਾਂ ਉਹ ਨਹੀਂ ਉੱਠੇ। ਜਿਸ ਉਪਰੰਤ ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਹਸਪਤਾਲ ਦੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸੱਤਪਾਲ ਸਿੰਘ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ।
ਮ੍ਰਿਤਕ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ।
Read More : ਅਸਲੇ ਸਮੇਤ 5 ਮੁਲਜ਼ਮ ਗ੍ਰਿਫਤਾਰ
