ਕਈ ਸਵਾਰੀਆਂ ਜਖ਼ਮੀ, ਬੱਸ ‘ਚ ਕਰੀਬ 140 ਸਵਾਰੀਆਂ ਸਨ ਸਵਾਰ
ਨਾਭਾ, 11 ਸਤੰਬਰ : ਨਾਭਾ ਸ਼ਹਿਰ ਦੇ ਨੇੜੇ ਪਿੰਡ ਫਰੀਦਪੁਰ ਵਿਖੇ ਸਵਾਰੀਆਂ ਨਾਲ ਭਰੀ ਪੀ. ਆਰ. ਟੀ. ਸੀ. ਦੀ ਇਕ ਬੱਸ ਬੇਕਾਬੂ ਹੋ ਕੇ ਹਾਦਸਾਗ੍ਰਸ਼ਤ ਹੋ ਗਈ, ਜਿਸ ਵਿਚ ਕਈ ਸਵਾਰੀਆਂ ਜ਼ਖਮੀ ਹੋ ਗਈਆ ਹਨ। ਇਸ ਬੱਸ ਵਿਚ ਸਮਰੱਥਾ ਤੋਂ ਵੱਧ ਕਰੀਬ 140 ਲੋਕ ਸਵਾਰ ਸਨ।
ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ. ਦੀ ਬੱਸ ਪਿੰਡ ਮੱਲੇਵਾਲ ਤੋਂ ਚੱਲ ਕੇ ਪਟਿਆਲਾ ਜਾ ਰਹੀ, ਬੱਸ ਜ਼ਿਆਦਾ ਭਰੀ ਹੋਣ ਕਾਰਨ ਅਚਾਨਕ ਕਮਾਣੀਆਂ ਟੁੱਟ ਗਈਆਂ ਅਤੇ ਬੱਸ ਬੇਕਾਬੂ ਹੋ ਕੇ ਸਾਹਮਣੇ ਦਰੱਖਤ ਵਿਚ ਜਾ ਵੱਜੀ ਅਤੇ ਦਰੱਖਤ ਵੀ ਟੁੱਟ ਗਿਆ। ਬੱਸ ਦੀਆਂ ਕਈ ਸਵਾਰੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਭਾਦਸੋਂ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਬੱਸ ਹਾਦਸਾ ਗ੍ਰਸਤ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਕਿਉਂਕਿ ਬਹੁਤ ਵੱਡਾ ਧਮਾਕੇ ਦੀ ਆਵਾਜ਼ ਆਈ, ਜਦੋਂ ਅਸੀਂ ਵੇਖਿਆ ਤਾਂ ਬੱਸ ਦੇ ਉੱਪਰ ਦਰੱਖਤ ਡਿੱਗਿਆ ਪਿਆ ਸੀ ਅਤੇ ਬੱਸ ਵਿਚ ਚੀਕ ਚਗਾੜਾ ਪਿਆ ਹੋਇਆ ਸੀ, ਅਤੇ ਅਸੀਂ ਸਵਾਰੀਆਂ ਨੂੰ ਅਸੀਂ ਬਹੁਤ ਹੀ ਮਸ਼ੱਕਤ ਦੇ ਨਾਲ ਬੱਸ ਚੋਂ ਬਾਹਰ ਕੱਢਿਆ ਅਤੇ ਵੱਖ ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।
Read More : ਪਹਿਲਾਂ ਤਿੰਨ ਧੀਆਂ ਨੂੰ ਮਾਰਿਆ, ਫਿਰ ਮਾਂ ਨੇ ਖੁਦ ਲਿਆ ਫਾਹਾ