ਕੇਂਦਰ ਲੋਕਾਂ ਦੀ ਜ਼ਰੂਰਤ ਅਨੁਸਾਰ ਦੇਵੇਗਾ ਪੂਰੀ ਮਦਦ
ਪਠਾਨਕੋਟ, 9 ਸਤੰਬਰ : ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਵਾਸ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਪੰਜਾਬ ਦਾ ਦੌਰਾ ਕਰ ਕੇ ਹੜ੍ਹਾਂ ਦੀ ਸਥਿਤੀ ਦਾ ਅੰਦਾਜ਼ਾਂ ਲਿਆ ਗਿਆ ਹੈ ਅਤੇ 1600 ਕਰੋੜ ਰੁਪਏ ਦਾ, ਜੋ ਪੈਕੇਜ ਦਿੱਤਾ ਗਿਆ ਹੈ, ਉਹ ਸਿਰਫ਼ ਇਕ ਟੋਕਨ ਵਾਂਗ ਹੈ। ਜਿਵੇਂ-ਜਿਵੇਂ ਕੰਮ ਅੱਗੇ ਵਧੇਗਾ ਅਤੇ ਹਾਲਾਤਾਂ ਦਾ ਹੋਰ ਅੰਦਾਜ਼ਾ ਲਿਆ ਜਾਵੇਗਾ, ਲੋਕਾਂ ਨੂੰ ਹੋਰ ਵੀ ਮਦਦ ਮਿਲਦੀ ਰਹੇਗੀ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਸਰਵੇਖਣ ਕੀਤਾ, ਜਿਸ ਰਾਹੀਂ ਇਹ ਸਪੱਸ਼ਟ ਹੋਇਆ ਕਿ ਸਾਡੀਆਂ ਦਰਿਆਵਾਂ ’ਚ 14 ਲੱਖ ਕਿਊਸਿਕ ਤੋਂ ਵੱਧ ਪਾਣੀ ਆਇਆ, ਜਿਸ ਕਾਰਨ ਹੜ੍ਹ ਆਈ ਅਤੇ ਵੱਡਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਪਾਣੀ ਸਿਰਫ਼ ਤਿੰਨ ਡੈਮਾਂ ਤੋਂ ਹੀ ਨਹੀਂ ਆਇਆ, ਸਗੋਂ ਜਿਹਨੇ ਵੀ ਸਹਾਇਕ ਨਾਲੇ ਤੇ ਨਦੀਆਂ ਸਨ, ਉਨ੍ਹਾਂ ’ਚੋਂ ਆਏ ਪਾਣੀ ਨੇ ਸਥਿਤੀ ਨੂੰ ਹੋਰ ਵੀ ਗੰਭੀਰ ਬਣਾਇਆ।
ਪੰਜਾਬ ਸਰਕਾਰ ਵੱਲੋਂ 60 ਹਜ਼ਾਰ ਕਰੋੜ ਮੰਗਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਹਰ ਸਰਕਾਰ ਦਾ ਆਪਣਾ ਤਰੀਕਾ ਹੁੰਦਾ ਹੈ, ਪਰ ਕੇਂਦਰ ਸਰਕਾਰ ਇਹ ਦੇਖਦੀ ਹੈ ਕਿ ਜੋ ਪੈਸਾ ਦਿੱਤਾ ਜਾ ਰਿਹਾ ਹੈ, ਉਹ ਸਿੱਧਾ ਲੋੜਵੰਦਾਂ ਤੱਕ ਪਹੁੰਚੇ। ਉਨ੍ਹਾਂ ਅੰਤ ਵਿੱਚ ਕਿਹਾ ਕਿ ਕੇਂਦਰ ਸਰਕਾਰ ਹਾਲਾਤਾਂ ਦਾ ਪੂਰੀ ਤਰ੍ਹਾਂ ਅੰਦਾਜਾ ਲੈ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਦੇ ਲੋਕਾਂ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।
Read More : ਮੈਡੀਕਲ ਸਟੋਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ