ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖ਼ਮੀ
ਬਰਨਾਲਾ, 28 ਅਗਸਤ: ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਜਗ੍ਹਾ-ਜਗ੍ਹਾ ਪਾਣੀ ਇਕੱਠਾ ਹੋਣ ਕਰ ਕੇ ਲੋਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ, ਉਥੇ ਹੀ ਅੱਜ ਸਵੇਰੇ 4 ਵਜੇ ਦੇ ਕਰੀਬ ਬਰਨਾਲਾ ਦੀ ਗੁਰੂ ਨਾਨਕ ਬਸਤੀ ਵਿਖੇ ਇਕ ਘਰ ਦੀ ਛੱਤ ਡਿੱਗਣ ਕਰ ਕੇ ਇਕ ਵਿਅਕਤੀ ਦੀ ਮੌਤ ਅਤੇ ਬਾਕੀ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ 33 ਸਾਲਾ ਲਖਵਿੰਦਰ ਸਿੰਘ ਆਪਣੇ ਪਰਿਵਾਰ ਨਾਲ ਸੁੱਤਾ ਪਿਆ ਸੀ ਤਾਂ ਅਚਾਨਕ 4 ਵਜੇ ਦੇ ਕਰੀਬ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਲਖਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦੀ ਪਤਨੀ, ਬੇਟਾ, 2 ਧੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਪਰਿਵਾਰਕ ਮੈਂਬਰਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।
Read More : ਮਾਧੋਪੁਰ ਬੈਰਾਜ ’ਚ ਵੱਡਾ ਹਾਦਸਾ, ਪਾਣੀ ’ਚ ਰੁੜ੍ਹੇ 2 ਗੇਟ