ਪਠਾਨਕੋਟ , 26 ਅਗਸਤ : ਚੱਕੀ ਦਰਿਆ ’ਚ ਤੇਜ਼ ਭੂ-ਖੋਰ ਅਤੇ ਹੜ੍ਹ ਵਰਗੀ ਸਥਿਤੀ ਕਾਰਨ ਪਠਾਨਕੋਟ ਕੈਂਟ, ਕੰਡਰੋਰੀ ਰੇਲਵੇ ਸੈਕਸ਼ਨ ’ਤੇ ਰੇਲ ਆਵਾਜਾਈ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਕਾਰਨ ਕਈ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਦੇ ਰੂਟ ਬਦਲ ਦਿੱਤੇ ਗਏ ਹਨ।
ਰੱਦ ਕੀਤੀਆਂ ਰੇਲ ਗੱਡੀਆਂ
ਗੱਡੀ ਨੰ. 54622 ਪਠਾਨਕੋਟ- ਜਲੰਧਰ ਸਿਟੀ ਪੈਸੰਜਰ ਜੋ ਕਿ 26 ਅਗਸਤ 2025 ਨੂੰ ਚੱਲਣੀ ਸੀ, ਨੂੰ ਰੱਦ ਕਰ ਦਿੱਤਾ ਗਿਆ ਹੈ।
ਡਾਇਵਰਟ ਕੀਤੀਆਂ ਰੇਲ ਗੱਡੀਆਂ
ਗੱਡੀ ਨੰ. 22478 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ- ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਜੋ ਕਿ 26 ਅਗਸਤ 2025 ਨੂੰ ਚੱਲਣੀ ਸੀ, ਹੁਣ ਪਠਾਨਕੋਟ ਕੈਂਟ, ਮੁਕੇਰੀਆਂ, ਭੋਗਪੁਰ ਸਿਰਵਾਲ ਦੀ ਬਜਾਏ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਬਿਆਸ, ਜਲੰਧਰ ਕੈਂਟ ਰਾਹੀਂ ਚੱਲੇਗੀ। ਗੱਡੀ ਨੰ. 19224 ਜੰਮੂਤਵੀ-ਸਾਬਰਮਤੀ ਬੀ. ਜੀ. ਜੋ ਕਿ 26 ਅਗਸਤ 2025 ਨੂੰ ਚੱਲਣੀ ਸੀ, ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਹੈ। ਇਹ ਹੁਣ ਪਠਾਨਕੋਟ ਕੈਂਟ, ਮੁਕੇਰੀਆਂ, ਭੋਗਪੁਰ ਸਿਰਵਾਲ ਦੀ ਬਜਾਏ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਬਿਆਸ, ਜਲੰਧਰ ਸਿਟੀ ਰਾਹੀਂ ਚੱਲੇਗੀ। ਇਸ ਰੂਟ ਬਦਲਾਅ ਕਾਰਨ ਇਹ ਗੱਡੀ ਮਿਰਥਲ, ਮੁਕੇਰੀਆਂ, ਦਸੂਹਾ, ਟਾਂਡਾ ਉੜਮੁੜ ਅਤੇ ਭੋਗਪੁਰ ਸਿਰਵਾਲ ਸਟੇਸ਼ਨਾਂ ’ਤੇ ਨਹੀਂ ਰੁਕੇਗੀ।
Read More : ਸਰਕਾਰੀ ਸਕੂਲਾਂ ‘ਚ ‘ਮੁੱਖ ਮੰਤਰੀ ਨਾਸ਼ਤਾ ਯੋਜਨਾ’ ਦੀ ਸ਼ੁਰੂਆਤ