ਅਬੋਹਰ, 11 ਅਗਸਤ : ਅਬੋਹਰ ਨੇੜਲੇ ਪਿੰਡ ਧਰਾਂਗਵਾਲਾ ’ਚ ਬੀਤੀ ਰਾਤ ਇਕ ਪਰਿਵਾਰ ਫੂਡ ਪੁਆਇਜ਼ਨਿੰਗ ਦੇ ਚਲਦੇ ਬੇਹੋਸ਼ ਹੋ ਗਿਆ ਅਤੇ ਸਵੇਰ ਤੱਕ ਉਨ੍ਹਾਂ ਨੂੰ ਹੋਸ਼ ਨਹੀਂ ਆਇਆ।
ਸਵੇਰੇ ਜਦੋਂ ਗੁਆਂਢੀ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਬੇਹੋਸ਼ ਪਏ ਦੇਖਿਆ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਹੈ।
ਪੂਜਾ ਰਾਣੀ ਨੇ ਦੱਸਿਆ ਕਿ ਉਹ, ਉਸ ਦੀ ਭੈਣ ਸੁਮਨ, ਦਾਦਾ ਨੰਦਰਾਮ ਅਤੇ ਦਾਦੀ ਗੰਗਾਜਲ ਬੀਤੀ ਰਾਤ ਘਰ ’ਚ ਬਣੀ ਬੇਸਣ ਵਾਲੀ ਗੱਟਾ ਦੀ ਸਬਜ਼ੀ ਖਾ ਕੇ ਆਮ ਵਾਂਗ ਸੌਂ ਗਏ ਸਨ ਪਰ ਸਵੇਰ ਤੱਕ ਉਨ੍ਹਾਂ ਨੂੰ ਹੋਸ਼ ਨਹੀਂ ਆਇਆ।
ਸਵੇਰੇ ਜਦੋਂ ਇਕ ਗੁਆਂਢੀ ਉਨ੍ਹਾਂ ਦੇ ਘਰ ਆਇਆ ਅਤੇ ਉਨ੍ਹਾਂ ਨੂੰ ਬੇਹੋਸ਼ ਪਏ ਦੇਖਿਆ ਅਤੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਕੋਈ ਨਹੀਂ ਉੱਠੇ। ਉਨ੍ਹਾਂ ਨੇ ਪਿੰਡ ਦੇ ਡਾਕਟਰ ਨੂੰ ਬੁਲਾਇਆ ਅਤੇ ਉਨ੍ਹਾਂ ਦੀ ਸਲਾਹ ’ਤੇ ਉਨ੍ਹਾਂ ਸਾਰਿਆਂ ਨੂੰ ਸਰਕਾਰੀ ਹਸਪਤਾਲ ਲੈ ਆਏ ਜਿਥੇ ਡਾਕਟਰਾਂ ਵੱਲੋਂ ਸਾਰਿਆਂ ਦਾ ਇਲਾਜ ਕੀਤਾ ਗਿਆ।
ਹਸਪਤਾਲ ਦੇ ਡਾ. ਇਨਸਾਫ ਸ਼ਰਮਾ ਨੇ ਦੱਸਿਆ ਕਿ ਇਹ ਚਾਰੇ ਲੋਕ ਬੇਹੋਸ਼ੀ ਦੀ ਹਾਲਤ ’ਚ ਇਥੇ ਪਹੁੰਚੇ ਸਨ। ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਰਿਪੋਰਟ ਸਬੰਧਤ ਪੁਲਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ।
Read More : ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦਾ ਵਫਦ ਸਾਬਕਾ ਮੁੱਖ ਮੰਤਰੀ ਨੂੰ ਮਿਲਿਆ