ਬੰਬ ਧਮਾਕੇ ਨਾਲ ਰੇਲਗੱਡੀ ਵਿਚ ਮਚੀ ਹਫੜਾ-ਦਫੜੀ
ਮਸਤੁੰਗ, 11 ਅਗਸਤ : ਪਾਕਿਸਤਾਨ ਵਿਚ ਜਾਫਰ ਐਕਸਪ੍ਰੈਸ ਇਕ ਵਾਰ ਫਿਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਰੇਲ ਗੱਡੀ ਵਿਚ ਇਕ ਵੱਡਾ ਬੰਬ ਧਮਾਕਾ ਹੋਇਆ ਹੈ। ਇਹ ਧਮਾਕਾ ਬਲੋਚਿਸਤਾਨ ਦੇ ਜ਼ਿਲਾ ਮਸਤੁੰਗ ਵਿਚ ਹੋਇਆ, ਜਿਸ ਵਿਚ ਜਾਫਰ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉਤਰ ਗਏ।
ਕਵੇਟਾ ਤੋਂ ਪਾਕਿਸਤਾਨੀ ਰੇਲਵੇ ਅਧਿਕਾਰੀ ਮੁਹੰਮਦ ਕਾਸ਼ਿਫ ਨੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੇਲਵੇ ਟਰੈਕ ‘ਤੇ ਬੰਬ ਰੱਖਿਆ ਗਿਆ ਸੀ। ਜਦੋਂ ਜਾਫਰ ਐਕਸਪ੍ਰੈਸ ਉੱਥੋਂ ਲੰਘੀ ਤਾਂ ਇੱਕ ਜ਼ੋਰਦਾਰ ਬੰਬ ਧਮਾਕਾ ਹੋਇਆ, ਜਿਸ ਕਾਰਨ ਰੇਲਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਦਰਅਸਲ ਐਤਵਾਰ ਨੂੰ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈਸ ਮਸਤੁੰਗ ਦੇ ਸਪੇਸਡ ਸਟੇਸ਼ਨ ਦੇ ਨੇੜੇ ਪਹੁੰਚੀ। ਰੇਲ ਗੱਡੀ ਵਿਚ ਕਰੀਬ 350 ਯਾਤਰੀ ਸਨ। ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਰੇਲ ਗੱਡੀ ਵਿਚ ਹਫੜਾ-ਦਫੜੀ ਮਚੀ ਗਈ।
ਕਾਸ਼ਿਫ ਦੇ ਅਨੁਸਾਰ ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਖੇਤਰ ਵਿਚ ਚੈਕਿੰਗ ਮੁਹਿੰਮ ਚਲਾਈ ਗਈ। ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਟੀਮਾਂ ਨੇ ਰੇਲਗੱਡੀ ਦੀਆਂ ਸਾਰੀਆਂ ਬੋਗੀਆਂ ਨੂੰ ਪਟੜੀ ‘ਤੇ ਪਾਉਣ ਵਿਚ ਕਾਮਯਾਬੀ ਹਾਸਲ ਕੀਤੀ।
Read More : ਨਿਸ਼ਾ, ਮੁਸਕਾਨ ਅਤੇ ਰਾਹੁਲ ਨੇ ਜਿੱਤੇ ਸੋਨ ਤਮਗੇ