Accident

ਸੜਕ ਹਾਦਸੇ ਵਿਚ ਪਿਤਾ ਦੀ ਮੌਤ, 2 ਬੱਚੇ ਤੇ ਪਤਨੀ ਜ਼ਖਮੀ

ਜਾਨਵਰ ਨੂੰ ਬਚਾਉਂਦੇ ਕਾਰ ਡਿਵਾਈਡਰ ਨਾਲ ਟਕਰਾਈ

ਮੁਕੇਰੀਆਂ, 10 ਅਗਸਤ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਪਿੰਡ ਮੁਸਾਹਿਬਪੁਰ ਨੇੜੇ ਇਕ ਸੜਕ ਹਾਦਸੇ ਵਿਚ ਪਿਤਾ ਦੀ ਮੌਤ ਤੋਂ ਇਲਾਵਾ ਪਤਨੀ ਅਤੇ ਦੋਵੇਂ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲਾ ਸਾਂਬਾ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਅਰਜੁਨ ਸਿੰਘ ਆਪਣੇ ਪਿੰਡ ਤੋਂ ਆਪਣੀ ਸਵਿਫਟ ਡਿਜ਼ਾਇਰ ਕਾਰ ਨੰਬਰ ਜੇ. ਕੇ. 02 ਬੀ. ਐੱਲ. 9400 ਵਿਚ ਸਵਾਰ ਹੋ ਕੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਦਸੂਹਾ ਵਿਖੇ ਜਾ ਰਿਹਾ ਸੀ। ਜਦੋਂ ਉਹ ਮੁਕੇਰੀਆਂ ਨੇੜੇ ਪਿੰਡ ਮੁਸਾਹਿਬਪੁਰ ਨੇੜੇ ਪਹੁੰਚਿਆ ਤਾਂ ਇਕ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸਦੀ ਕਾਰ ਡਿਵਾਈਡਰ ਨਾਲ ਟਕਰਾ ਗਈ।

ਜਿਸ ਕਾਰਨ ਗੱਡੀ ਚਲਾ ਰਹੇ ਬੱਚਿਆਂ ਦੇ ਪਿਤਾ ਅਰਜੁਨ ਸਿੰਘ ਪੁੱਤਰ ਕੇਵਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਤਨੀ ਨਸੀਬ ਕੌਰ ਅਤੇ ਬੱਚੇ ਸਨਮਦੀਪ ਕੌਰ (16) ਅਤੇ ਸਾਹਿਬਜੋਤ (10) ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮੁਕੇਰੀਆਂ ਵਿਚ ਦਾਖਲ ਕਰਵਾਇਆ ਗਿਆ।

ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਡਿਊਟੀ ਅਫਸਰ ਡਾ. ਮਨਦੀਪ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ, ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਜਲੰਧਰ ਦੇ ਸ੍ਰੀਮਨ ਹਸਪਤਾਲ ਲੈ ਗਏ।

ਥਾਣਾ ਮੁਖੀ ਮੁਕੇਰੀਆਂ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Read More : ਜੇਲ ’ਚ ਮਜੀਠੀਆ ਨੂੰ ਹਰਸਿਮਰਤ ਕੌਰ ਨੇ ਬੰਨ੍ਹੀ ਰੱਖੜੀ

Leave a Reply

Your email address will not be published. Required fields are marked *