ਜਾਨੀ ਨੁਕਸਾਨ ਤੋਂ ਬਚਾਅ
ਬਟਾਲਾ, 4 ਅਗਸਤ : ਅੱਜ ਸ਼ਾਮ ਸਮੇਂ ਜ਼ਿਲਾ ਗੁਰਦਾਸਪੁਰ ਵਿਚ ਬਟਾਲਾ ਦੇ ਕਾਹਨੂੰਵਾਨ ਰੋਡ ’ਤੇ ਇਕ ਚੱਲਦੀ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ’ਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਸਬੰਧੀ ਕਾਰ ਚਾਲਕ ਅਰਸ਼ਦੀਪ ਸਿੰਘ ਵਾਸੀ ਪਾਰਕ ਐਵੀਨਿਊ ਕਾਹਨੂੰਵਾਨ ਰੋਡ ਬਟਾਲਾ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਉਹ ਆਪਣੀ ਸਵਿਫਟ ਡਿਜਾਈਰ ਕਾਰ ’ਚ ਸਵਾਰ ਹੋ ਕੇ ਬਟਾਲਾ ਸ਼ਹਿਰ ਵੱਲ ਜਾ ਰਿਹਾ ਸੀ ਕਿ ਜਦ ਉਹ ਤਾਜ ਪੈਲੇਸ ਕਾਹਨੂੰਵਾਨ ਰੋਡ ’ਤੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਕਾਰ ’ਚ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਕਾਰ ਰੋਕ ਕੇ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ।
ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਉਨ੍ਹਾਂ ਸਿੰਬਲ ਪੁਲਸ ਚੌਕੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
Read More : ਵਿਆਹੁਤਾ ਪ੍ਰੇਮੀ ਦੀ ਚਾਕੂ ਮਾਰ ਕੇ ਹੱਤਿਆ