ਫ਼ੌਜ ਦੀ ਗੱਡੀ ‘ਤੇ ਪੱਥਰ ਡਿੱਗਣ ਕਾਰਨ ਵਾਪਰਿਆ ਹਾਦਸਾ
ਲੱਦਾਖ, 31 ਜੁਲਾਈ : ਬੀਤੇ ਦਿਨ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਇਕ ਦੁਖਦਾਈ ਘਟਨਾ ਵਿਚ ਇਕ ਵੱਡਾ ਪੱਥਰ ਫੌਜ ਦੇ ਵਾਹਨ ‘ਤੇ ਪੱਥਰ ਡਿੱਗਣ ਕਾਰਨ ਇਕ ਲੈਫਟੀਨੈਂਟ ਕਰਨਲ ਸਮੇਤ ਪੰਜਾਬ ਦੇ 2 ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ।
ਦੱਸਿਆ ਜਾ ਰਿਹਾ ਇਹ ਹਾਦਸਾ ਸਵੇਰੇ 11.30 ਵਜੇ ਦੇ ਕਰੀਬ ਵਾਪਰਿਆ, ਜਦੋਂ ਇੱਕ ਫੌਜ ਦਾ ਕਾਫਲਾ ਲੇਹ ਖੇਤਰ ਵਿੱਚ ਦੁਰਬੁਕ ਤੋਂ ਚੋਂਗਤਾਸ਼ ਜਾ ਰਿਹਾ ਸੀ। ਅਚਾਨਕ ਜ਼ਮੀਨ ਖਿਸਕਣ ਕਾਰਨ ਇਕ ਪੱਥਰ ਕਾਫਲੇ ਦੇ ਇਕ ਵਾਹਨ ‘ਤੇ ਪੱਥਰ ਡਿੱਗ ਗਿਆ।
ਫ਼ੌਜ ਦੇ ਅਧਿਕਾਰੀਆ ਨੇ ਮ੍ਰਿਤਕਾਂ ਦੀ ਪਛਾਣ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਵਾਸੀ ਪਠਾਨਕੋਟ ਅਤੇ ਲਾਂਸ ਦਫਾਦਾਰ ਦਲਜੀਤ ਸਿੰਘ (14 ਸਿੰਧ ਹੋਰਸ) ਵਾਸੀ ਸ਼ਮਸ਼ੇਰਪੁਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਕੀਤੀ ਹੈ। ਮੇਜਰ ਮਯੰਕ ਸ਼ੁਭਮ (14 ਸਿੰਧ ਹੋਰਸ), ਮੇਜਰ ਅਮਿਤ ਦੀਕਸ਼ਿਤ ਅਤੇ ਕੈਪਟਨ ਗੌਰਵ (60 ਆਰਮਡ) ਜ਼ਖ਼ਮੀ ਹੋ ਗਏ ਹਨ।
ਮ੍ਰਿਤਕਾਂ ਦੀ ਪਛਾਣ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਅਤੇ ਲਾਂਸ ਦਫਾਦਾਰ ਦਲਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਲੈਫ. ਕਰਨਲ, ਪਠਾਨਕੋਟ ਦੇ ਅਬਰੋਲ ਨਗਰ ਦੇ ਰਹਿਣ ਵਾਲੇ ਸਨ, ਜੋ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਅਤੇ ਪਤਨੀ ਤੇ ਡੇਢ ਸਾਲ ਸਾਲ ਦਾ ਪੁੱਤਰ ਨੂੰ ਛੱਡ ਗਏ।
ਜ਼ਖਮੀਆਂ ਵਿੱਚ ਮੇਜਰ ਮਯੰਕ ਸ਼ੁਭਮ, ਮੇਜਰ ਅਮਿਤ ਦੀਕਸ਼ਿਤ ਅਤੇ ਕੈਪਟਨ ਗੌਰਵ ਸ਼ਾਮਲ ਹਨ, ਜਿਨ੍ਹਾਂ ਸਾਰਿਆਂ ਨੂੰ ਡਾਕਟਰੀ ਇਲਾਜ ਲਈ ਲੇਹ ਦੇ ਫੌਜ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅਧਿਕਾਰੀ ਘਟਨਾ ਦੀ ਹੋਰ ਜਾਂਚ ਕਰ ਰਹੇ ਹਨ, ਅਤੇ ਫੌਜ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
Read More : ਰਾਜਸਥਾਨ ਸਰਕਾਰ ਨੂੰ ਅਜਿਹਾ ਕਦਮ ਬਹੁਤ ਪਹਿਲਾਂ ਚੁੱਕਣਾ ਚਾਹੀਦਾ ਸੀ : ਧਾਮੀ