ਜ਼ੀਰੋ ਪੁਆਇੰਟ ਅਤੇ ਮਿਨੀਮਾਰਗ ਵਿਚਕਾਰ ਵਾਪਰਿਆ ਹਾਦਸਾ; ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਜਾਨੀ ਨੁਕਸਾਨ ਦੀ ਕੀਤੀ ਪੁਸ਼ਟੀ
ਸ੍ਰੀਨਗਰ, 27 ਮਾਰਚ : ਸ੍ਰੀਨਗਰ-ਲੇਹ ਨੈਸ਼ਨਲ ਹਾਈਵੇਅ ਉਤੇ ਸ਼ੁਕਰਵਾਰ ਨੂੰ ਕਈ ਬਰਫ਼ ਦੇ ਤੋਦੇ ਡਿੱਗਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਦੁਪਹਿਰ ਨੂੰ ਜ਼ੀਰੋ ਪੁਆਇੰਟ ਅਤੇ ਮਿਨੀਮਾਰਗ ਦੇ ਵਿਚਕਾਰ ਬਰਫ਼ ਦੇ ਤੋਦੇ ਡਿੱਗਣ ਕਾਰਨ ਕਈ ਗੱਡੀਆਂ ਮਲਬੇ ਹੇਠ ਫਸ ਗਈਆਂ।
ਘਟਨਾ ਤੋਂ ਤੁਰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿਤਾ ਗਿਆ ਅਤੇ ਬਰਫ ਨੂੰ ਸਾਫ ਕਰਨ ਅਤੇ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ‘ਐਕਸ’ ਉਤੇ ਇਕ ਪੋਸਟ ’ਚ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਇਸ ਘਟਨਾ ਵਿਚ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
Read More : ਤਰਨਤਾਰਨ ਦੇ ਆਈਟੀਬੀਪੀ ਜਵਾਨ ਬਿਕਰਮਜੀਤ ਸਿੰਘ ਦੀ ਡਿਊਟੀ ਦੌਰਾਨ ਮੌਤ
