23 ਜ਼ਿਲਿਆਂ ਦੇ ਅੰਡਰ -17 ਸਾਲ ਦੇ ਲੜਕੇ ਅਤੇ ਲੜਕੀਆਂ ਖਿਡਾਰੀ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਰਹੇ
ਸੰਗਰੂਰ, 3 ਅਕਤੂਬਰ : 69ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ (ਸ਼ਤਰੰਜ) ਅੰਡਰ -17 ਲੜਕੇ/ਲੜਕੀਆਂ ਦਾ ਸ਼ਾਨਦਾਰ ਆਗਾਜ਼ ਸਟੀਫਨ ਇੰਟਰਨੈਸ਼ਨਲ ਪਬਲਿਕ ਸਕੂਲ ਮਹਿਲਾਂ ਚੌਂਕ ਸੰਗਰੂਰ ਵਿਖੇ ਹੋਇਆ। ਨਰੇਸ਼ ਸੈਣੀ ਜ਼ਿਲਾ ਸਪੋਰਟਸ ਕੋਆਰਡੀਨੇਟਰ ਸੰਗਰੂਰ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚੋਂ 23 ਜ਼ਿਲਿਆਂ ਦੇ ਅੰਡਰ-17 ਸਾਲ ਦੇ ਲੜਕੇ ਅਤੇ ਲੜਕੀਆਂ ਦੇ ਸ਼ਤਰੰਜ ਦੇ ਖਿਡਾਰੀ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣਗੇ।
ਇਸ ਟੂਰਨਾਮੈਂਟ ਦੇ ਕਨਵੀਨਰ ਮਨਦੀਪ ਸਿੰਘ ਡੀ. ਪੀ. ਈ. ਨੇ ਦੱਸਿਆ ਕਿ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਸਕੂਲ ਪ੍ਰਿੰਸੀਪਲ ਮੋਨਿਕਾ ਸ਼ਰਮਾ ਨੇ ਅੱਜ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ, ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਤੇ ਇਮਾਨਦਾਰੀ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਟੇਟ ਕਮੇਟੀ ਮੈਂਬਰ ਸਿਮਰਦੀਪ ਸਿੰਘ ਬਰਨਾਲਾ ਅਤੇ ਬਤੌਰ ਆਬਜ਼ਰਵਰ ਮਲਕੀਤ ਸਿੰਘ ਬਰਨਾਲਾ ਹਾਜ਼ਰ ਸਨ। ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਜ਼ਿਲਾ ਟੂਰਨਾਮੈਂਟ ਕਮੇਟੀ ਦੇ ਮੈਂਬਰ ਮਨਜੋਤ ਕੌਰ ਅਤੇ ਮੈਂਬਰ ਵੀ ਪ੍ਰਬੰਧਾਂ ਸਬੰਧੀ ਵੱਖ-ਵੱਖ ਡਿਊਟੀਆਂ ਨਿਭਾਅ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਹੈੱਡਮਾਸਟਰ ਸੁਖਦੀਪ ਸਿੰਘ , ਹੈੱਡਮਾਸਟਰ ਗੁਰਿੰਦਰ ਸਿੰਘ, ਹੈੱਡਮਾਸਟਰ ਪਰਵੀਨ ਜਿੰਦਲ, ਹੈੱਡਮਿਸਟ੍ਰੈਸ਼ ਰਿੰਕਲ ਸਿੰਗਲਾ, ਰਾਕੇਸ਼ ਗੁਪਤਾ, ਰਾਜਪ੍ਰੀਤ ਗੋਇਲ, ਹਰਿੰਦਰ ਸ਼ਰਮਾ, ਸੁਖਚੈਨ ਸਿੰਘ, ਦੀਪਕ ਕੁਮਾਰ, ਮੁਨੀਸ਼ ਦੂਆ ਆਦਿ ਹਾਜ਼ਰ ਹਨ।
Read More : ਪੰਜਾਬ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਬਣਿਆ ਪਸੰਦੀਦਾ ਸਥਾਨ : ਭਗਵੰਤ ਮਾਨ