Property dealer

ਪ੍ਰਾਪਰਟੀ ਡੀਲਰ ਦੇ ਘਰ ਅੱਗੇ ਫਾਇਰਿੰਗ ਕਰਨ ਵਾਲੇ ਸ਼ੂਟਰ ਸਮੇਤ 6 ਗ੍ਰਿਫਤਾਰ

ਸਕਾਰਪੀਓ, ਆਈ-20 ਕਾਰਾਂ ਸਮੇਤ ਪੈਟ੍ਰੋਲ ਬੰਬ ਨੁਮਾ ਸਾਮਾਨ ਬਰਾਮਦ

ਮੁੱਲਾਂਪੁਰ ਦਾਖਾ, 23 ਜੁਲਾਈ :- ਜ਼ਿਲਾ ਲੁਧਿਆਣਾ ਵਿਚ ਥਾਣਾ ਦਾਖਾ ਦੀ ਪੁਲਸ ਨੇ ਪਿੰਡ ਬੱਦੋਵਾਲ ਵਿਖੇ ਪ੍ਰਾਪਰਟੀ ਡੀਲਰ ਯਾਦਵਿੰਦਰ ਸਿੰਘ ਯਾਦੀ ਦੇ ਘਰ ’ਤੇ ਫਾਇਰਿੰਗ ਕਰਨ ਅਤੇ ਘਰ ਅੰਦਰ ਪੈਟ੍ਰੋਲ ਬੰਬ ਚਲਾਉਣ ਦੇ ਮਾਮਲੇ ’ਚ 6 ਵਿਅਕਤੀਆਂ ਨੂੰ ਸ਼ੂਟਰ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦ ਕਿ ਇਸ ਕੇਸ ’ਚ ਹੋਰ 6 ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

ਕਾਨਫਰੰਸ ਦੌਰਾਨ ਡਾ. ਅੰਕੁਰ ਗੁਪਤਾ ਐੱਸ. ਐੱਸ. ਪੀ. (ਦਿਹਾਤੀ) ਨੇ ਦੱਸਿਆ ਕਿ ਵਰਿੰਦਰ ਸਿੰਘ ਖੋਸਾ ਡੀ. ਐੱਸ. ਪੀ. ਦੀ ਨਿਗਰਾਨੀ ਹੇਠ ਥਾਣਾ ਮੁਖੀ ਹਮਰਾਜ ਸਿੰਘ ਚੀਮਾ ਵਲੋਂ ਯਾਦਵਿੰਦਰ ਸਿੰਘ ਯਾਦੀ ਦੇ ਬਿਆਨਾਂ ’ਤੇ ਦਰਜ ਮੁਕੱਦਮੇ ’ਚ ਟ੍ਰੇਸ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਯਾਦਵਿੰਦਰ ਸਿੰਘ ਉਰਫ ਯਾਦੀ ਪੁੱਤਰ ਸਵ. ਮਲਕੀਤ ਸਿੰਘ ਵਾਸੀ ਪਿੰਡ ਬੱਦੋਵਾਲ ਥਾਣਾ ਦਾਖਾ ਨੇ ਦੋਸ਼ ਲਗਾਇਆ ਸੀ ਕਿ ਮੇਰੇ ਘਰ ’ਤੇ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਰਾਤ ਕਰੀਬ 1.30 ਵਜੇ ਇਕ ਆਈ-20 ਕਾਰ ਜਿਸ ’ਚ 4 ਨੌਜਵਾਨ ਆਏ, ਜਿਨ੍ਹਾਂ ਨੇ ਮੁਦਈ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਘਰ ’ਤੇ ਵਿਸਫੋਟਕ ਪਦਾਰਥ ਬੋਤਲ ਨੁਮਾ ਬੰਬ ਸੁੱਟ ਕੇ ਕਰੀਬ 6-7 ਫਾਇਰ ਕੀਤੇ ਤੇ ਘਟਨਾ ਦੀ ਵੀਡੀਓਗ੍ਰਾਫੀ ਆਪਣੇ ਫੋਨ ’ਚ ਕੀਤੀ ਅਤੇ ਮੈਨੂੰ ਗਾਲਾਂ ਕੱਢਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

ਤਫਤੀਸ਼ ਦੌਰਾਨ ਮੁਕੱਦਮੇ ’ਚ ਹੁਣ ਤੱਕ ਕੁੱਲ 12 ਦੋਸ਼ੀ ਨਾਮਜ਼ਦ ਕੀਤੇ ਗਏ, ਜਿਨ੍ਹਾਂ ’ਚੋਂ ਇਕ ਸ਼ੂਟਰ ਹਰਪ੍ਰੀਤ ਸਿੰਘ ਭੁੱਲਰ ਉਰਫ ਹਰਸ਼ ਪੁੱਤਰ ਸਾਹਿਬ ਸਿੰਘ ਵਾਸੀ ਦੀਪ ਨਗਰ ਪਟਿਆਲਾ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਵਾਰਦਾਤ ਕਰਨ ਸਮੇਂ ਵਰਤੀ ਕਾਰ ਅਤੇ ਕਾਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।

ਵਾਰਦਾਤ ’ਚ ਸ਼ਾਮਲ ਧਰੁਵ ਠਾਕੁਰ ਪੁੱਤਰ ਸਤਿੰਦਰ ਕੁਮਾਰ ਵਾਸੀ ਪਟਿਆਲਾ ਅਤੇ ਏਕਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਟਿਆਲਾ ਨੂੰ ਗ੍ਰਿਫਤਾਰ ਕਰ ਕੇ ਦੋਸ਼ੀਅਾਂ ਕੋਲੋਂ ਵਾਰਦਾਤ ’ਚ ਵਰਤੀ ਗਈ ਗੱਡੀ ਸਕਾਰਪੀਓ-ਐੱਨ ਰੰਗ ਕਾਲਾ ਬਰਾਮਦ ਕੀਤੀ ਗਈ। ਮੁੱਖ ਸ਼ੂਟਰ ਰਿਆਜ਼ ਦੇ ਸਾਥੀ ਜਿਸ ਨੇ ਦੋਸ਼ੀਅਾਂ ਨੂੰ ਵਾਰਦਾਤ ਕਰਨ ਤੋਂ ਬਾਅਦ ਰਹਿਣ ਲਈ ਪਨਾਹ ਦਿਵਾਈ ਗੁਰਿੰਦਰ ਸਿੰਘ ਉਰਫ ਗੁਰੀ ਪੁੱਤਰ ਗੁਰਪ੍ਰੀਤ ਸਿੰਘ ਬਰਾੜ ਵਾਸੀ ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ, ਬਲਜਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸ਼ੀ ਭੰਮਾ ਲੰਡਾ ਜ਼ਿਲਾ ਮੋਗਾ ਅਤੇ ਅਮਰੀਕ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਜਵਾਹਰ ਸਿੰਘ ਵਾਲਾ ਤਲਵੰਡੀ ਭਾਈ ਜ਼ਿਲਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ।

ਗ੍ਰਿਫਤਾਰ ਦੋਸ਼ੀਅਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮਾਂ ਦੇ ਬਾਕੀ ਰਹਿੰਦੇ 3 ਸ਼ੂਟਰਾਂ ਅਤੇ ਬਾਕੀ ਰਹਿੰਦੇ 3 ਹੋਰ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ ਦੌਰਾਨ ਵਰਤਿਆ ਅਸਲਾ ਬਰਾਮਦ ਕੀਤਾ ਜਾਵੇਗਾ।

ਬਰਾਮਦਗੀ

– ਵਾਰਦਾਤ ’ਚ ਵਰਤੀ ਗਈ ਕਾਰ ਆਈ-20 ਬਿਨਾਂ ਨੰਬਰੀ, ਰੰਗ ਚਿੱਟਾ

-ਕਾਰ ’ਚੋਂ 3 ਕੱਚ ਦੇ ਪਉਏ ਜਿਨ੍ਹਾਂ ਦੇ ਢੱਕਣਾਂ ’ਚ ਛੇਕ ਕੱਢ ਕੇ ਹਰੇਕ ’ਚ 1-1 ਕੱਪੜੇ ਦੀ ਬੱਤੀ ਪਾਈ ਹੋਈ ਸੀ

-1 ਪਲਾਸਟਿਕ ਦੀ ਬੋਤਲ ’ਚ ਪੈਟ੍ਰੋਲ ਜੋ ਕੇ ਕੱਪੜੇ ਦੇ ਥੈਲੇ ਸਮੇਤ ਬਰਾਮਦ ਕੀਤੇ।

– ਕਾਰ ਸਕਾਰਪੀਓ-ਐਨ, ਰੰਗ ਕਾਲਾ

Read More : ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਪੁਲਿਸ ਨੇ ਕਿਸਾਨਾਂ ’ਤੇ ਕੀਤਾ ਲਾਠੀਚਾਰਜ

Leave a Reply

Your email address will not be published. Required fields are marked *