NHAI toll rates

ਰਾਸ਼ਟਰੀ ਰਾਜਮਾਰਗਾਂ ‘ਤੇ ਟੋਲ ਟੈਕਸ ਵਿਚ 50 ਫੀਸਦੀ ਕਟੌਤੀ

ਨਵੀਂ ਦਿੱਲੀ, 5 ਜੂਨ : ਕੇਂਦਰ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ‘ਤੇ ਟੋਲ ਟੈਕਸ ਵਿਚ 50 ਫੀਸਦੀ ਦੀ ਭਾਰੀ ਕਟੌਤੀ ਕੀਤੀ ਹੈ। ਇਹ ਕਟੌਤੀ ਖਾਸ ਕਰ ਕੇ ਉਨ੍ਹਾਂ ਰਾਜਮਾਰਗਾਂ ‘ਤੇ ਕੀਤੀ ਗਈ ਹੈ ਜਿੱਥੇ ਫਲਾਈਓਵਰ, ਪੁਲ, ਸੁਰੰਗਾਂ ਅਤੇ ਐਲੀਵੇਟਿਡ ਸਟ੍ਰੈਚ ਬਣਾਏ ਗਏ ਹਨ।

ਇਸਦਾ ਮਤਲਬ ਹੈ ਕਿ ਹੁਣ ਤੁਹਾਨੂੰ ਆਪਣੀ ਯਾਤਰਾ ਦੌਰਾਨ ਘੱਟ ਟੋਲ ਦੇਣਾ ਪਵੇਗਾ, ਜਿਸ ਨਾਲ ਤੁਹਾਡੀ ਯਾਤਰਾ ਦੀ ਲਾਗਤ ਘੱਟ ਜਾਵੇਗੀ। ਟੋਲ ਟੈਕਸ ਦਾ ਨਵਾਂ ਨਿਯਮ ਲਾਗੂ ਹੋ ਗਿਆ ਹੈ। ਯਾਤਰੀਆਂ ਨੂੰ ਜਲਦੀ ਹੀ ਇਸਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।

ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਇਕ ਅਧਿਕਾਰੀ ਦੇ ਅਨੁਸਾਰ ਪੁਰਾਣੇ ਨਿਯਮਾਂ ਦੇ ਕਾਰਨ ਹਾਈਵੇਅ ‘ਤੇ ਹਰ ਕਿਲੋਮੀਟਰ ‘ਤੇ ਕੁਝ ਖਾਸ ਬੁਨਿਆਦੀ ਢਾਂਚਾ ਬਣਾਇਆ ਗਿਆ ਹੈ, ਜਿਸ ਲਈ ਤੁਹਾਨੂੰ ਔਸਤ ਟੋਲ ਚਾਰਜ ਦਾ 10 ਗੁਣਾ ਭੁਗਤਾਨ ਕਰਨਾ ਪੈਂਦਾ ਸੀ, ਤਾਂ ਜੋ ਉਸ ਬੁਨਿਆਦੀ ਢਾਂਚੇ ਦੀ ਲਾਗਤ ਵਸੂਲੀ ਜਾ ਸਕੇ। ਪਰ ਹੁਣ ਨਵੇਂ ਨਿਯਮਾਂ ਵਿੱਚ, ਇਹ ਟੋਲ 50 ਫੀਸਦ ਘਟਾ ਦਿੱਤਾ ਜਾਵੇਗਾ।

Read More : ਸ਼ੂਟਰ ਜਗਰੂਪ ਰੂਪਾ ਦੇ ਭਰਾ ਨੂੰ ਗੋਲੀਆਂ ਮਾਰ ਕੇ ਮਾਰਿਆ

Leave a Reply

Your email address will not be published. Required fields are marked *