ਨਾਭਾ, 21 ਦਸੰਬਰ : 48 ਵੇਂ ਜੀ. ਐੱਸ. ਬੈਂਸ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਦਾ ਅੱਜ ਵਿਸ਼ਵ ਪ੍ਰਸਿੱਧ ਪੰਜਾਬ ਪਬਲਿਕ ਸਕੂਲ ਦੇ ਮੇਨ ਗਰਾਊਂਡ ਵਿਖੇ ਫਾਈਨਲ ਮੈਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਅਤੇ ਈ. ਐੱਮ. ਈ. ਜਲੰਧਰ ਦਰਮਿਆਨ ਖੇਡਿਆ ਗਿਆ, ਜਿਸ ਦਾ ਉਦਘਾਟਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ।
ਮੈਚ ਦੇ ਪਹਿਲੇ ਅੱਧ ਤੱਕ ਈ. ਐੱਮ. ਈ. ਜਲੰਧਰ ਦੀ ਟੀਮ 2 ਗੋਲਾਂ ਨਾਲ ਅੱਗੇ ਰਹੀ। ਤੀਜੇ ਅੱਧ ਵਿਚ ਐੱਲ. ਪੀ. ਯੂ. ਟੀਮ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਲਗਾਤਾਰ 4 ਗੋਲ ਕੀਤੇ। ਇਸ ਤਰ੍ਹਾਂ ਫਾਈਨਲ ਐੱਲ. ਪੀ. ਯੂ. ਜਲੰਧਰ 4-2 ਨਾਲ ਜਿੱਤ ਕੇ ਲਿਬਰਲਜ਼ ਚੈਂਪੀਅਨ ਬਣੀ। ਮੁੱਖ ਮਹਿਮਾਨ ਚੀਮਾ ਨੇ ਜੇਤੂ ਟੀਮ ਨੂੰ ਟਰਾਫੀ ਦਿੱਤੀ ਨਾਲ 1 ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਉਨ੍ਹਾਂ ਸਰਕਾਰ ਵਲੋਂ ਲਿਬਰਲਜ਼ ਸੋਸਾਇਟੀ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਂਕੇ ਉਨ੍ਹਾਂ ਨਾਲ ਗੈਸਟ ਆਫ ਆਨਰ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਮਹਾਰਾਣੀ ਉਮਾ ਸਿੰਘ, ਵਿਸ਼ਵ ਪ੍ਰਸਿੱਧ ਪ੍ਰੀਤ ਕੰਬਾਈਨ ਤੇ ਟਰੈਕਟਰ ਨਿਰਮਾਤਾ ਕੰਪਨੀ ਦੇ ਐੱਮ. ਡੀ. ਹਰੀ ਸਿੰਘ ਪ੍ਰੀਤ, ਸਾਬਕਾ ਚੀਫ ਸੈਕਟਰੀ ਜੈ ਸਿੰਘ ਗਿੱਲ, ਲਿਬਰਲਜ਼ ਸੋਸਾਇਟੀ ਪ੍ਰਧਾਨ ਗੁਰਕਰਨ ਸਿੰਘ ਬੈਂਸ, ਗੁਰਜੀਤ ਸਿੰਘ ਬੈਂਸ, ਪਰਬੰਧਕੀ ਸਕੱਤਰ ਰੁਪਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ।
Read More : ਅਸੀਂ ਨੌਜਵਾਨਾਂ ਨੂੰ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰ ਰਹੇ ਹਾਂ : ਮੁੱਖ ਮੰਤਰੀ
