ਬੈਂਗਲੁਰੂ, 28 ਅਕਤੂਬਰ : ਨਿੱਜੀ ਵਿੱਤੀ ਕੰਪਨੀ ਦਾ ਬੈਂਕ ਖਾਤਾ ਹੈਕ ਕਰ ਕੇ 48 ਕਰੋਡ਼ ਰੁਪਏ ਕਢਵਾਉਣ ਦੇ ਦੋਸ਼ ’ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਉਦੇਪੁਰ ਨਿਵਾਸੀ ਸੰਜੇ ਪਟੇਲ (43) ਅਤੇ ਬੇਲਗਾਵੀ ਦੇ ਰਹਿਣ ਵਾਲੇ ਇਸਮਾਈਲ ਰਸ਼ੀਦ ਅੱਤਾਰ (27) ਵਜੋਂ ਹੋਈ ਹੈ।
ਪੁਲਸ ਨੇ ਦੱਸਿਆ ਕਿ ਵਿਜ਼ਡਮ ਫਾਇਨਾਂਸ ਪ੍ਰਾਈਵੇਟ ਲਿਮਟਿਡ ਦੇ ਇਕ ਸੀਨੀਅਰ ਮੈਨੇਜਰ ਨੇ 7 ਅਗਸਤ ਨੂੰ ਸਾਈਬਰ ਕ੍ਰਾਈਮ ਥਾਣੇ ’ਚ ਸ਼ਿਕਾਇਤ ਦਰਜ ਕਰਾਈ ਸੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਹੋਈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ 6 ਤੋਂ 7 ਅਗਸਤ ਦੇ ਦਰਮਿਆਨ ਕੰਪਨੀ ਦੇ ਬੈਂਕ ਖਾਤੇ ’ਚੋਂ ਕਈ ਵਾਰ ਗੈਰ-ਕਾਨੂੰਨੀ ਅਤੇ ਸ਼ੱਕੀ ਤਰੀਕੇ ਨਾਲ ਪੈਸਾ ਟਰਾਂਸਫਰ ਕੀਤਾ ਗਿਆ।
Read More : ਐੱਸਆਈਆਰ ਚੋਣ ਕਮਿਸ਼ਨ ਦਾ ਭਾਜਪਾ ਲਈ ਚੋਣਾਂ ਤੋਂ ਪਹਿਲਾਂ ਦਾ ਹੋਮਵਰਕ : ਵੜਿੰਗ
