Indians deported

ਅਮਰੀਕਾ ’ਚੋਂ ਕੱਢੇ 46 ਭਾਰਤੀ

ਡੌਕੀ ਰਾਹੀਂ ਗਏ ਸੀ ਅਮਰੀਕਾ

ਚੰਡੀਗੜ੍ਹ, 26 ਅਕਤੂਬਰ : ਅਮਰੀਕਾ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਰਿਆਣਾ ਦੇ 46 ਨੌਜਵਾਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਸਾਰਿਆਂ ਨੂੰ ਹੱਥਕੜੀਆਂ ਅਤੇ ਜ਼ੰਜੀਰਾਂ ਵਿਚ ਜਕੜ ਕੇ ਭੇਜਿਆ ਗਿਆ।

ਜਹਾਜ਼ ਸ਼ਨੀਵਾਰ ਸ਼ਾਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਉਤਰਿਆ। ਐਤਵਾਰ ਸਵੇਰੇ ਸਬੰਧਤ ਜ਼ਿਲ੍ਹਿਆਂ ਦੀ ਪੁਲਿਸ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ। ਕੱਢੇ ਗਏ ਇਕ ਨੌਜਵਾਨ ਨੇ ਕਿਹਾ ਕਿ 3 ਨਵੰਬਰ ਨੂੰ ਇਕ ਹੋਰ ਜਹਾਜ਼ ਅਮਰੀਕਾ ਤੋਂ ਭਾਰਤੀਆਂ ਨੂੰ ਲੈ ਕੇ ਆਵੇਗਾ।

ਦੇਸ਼ ਨਿਕਾਲੇ ਵਿਚ ਸਭ ਤੋਂ ਵੱਧ 16 ਕਰਨਾਲ ਅਤੇ 14 ਕੈੱਥਲ ਤੋਂ ਹਨ। ਇਨ੍ਹਾਂ ਤੋਂ ਇਲਾਵਾ ਅੰਬਾਲਾ ਤੋਂ 5, ਕੁਰੂਕਸ਼ੇਤਰ ਅਤੇ ਯਮੁਨਾਨਗਰ ਤੋਂ ਚਾਰ-ਚਾਰ ਅਤੇ ਜੀਂਦ ਤੋਂ ਤਿੰਨ ਨੌਜਵਾਨਾਂ ਨੂੰ ਵੀ ਭਾਰਤ ਭੇਜਿਆ ਗਿਆ ਹੈ। ਇਹ ਸਾਰੇ ‘ਡੰਕੀ’ ਰਸਤੇ ਰਾਹੀਂ ਅਮਰੀਕਾ ਚਲੇ ਗਏ ਸਨ।

ਕੈੱਥਲ ਦੀ ਪੁਲਿਸ ਲਾਈਨ ਵਿਚ ਨੌਜਵਾਨਾਂ ਤੋਂ ਪੁੱਛ-ਪੜਤਾਲ ਕਰ ਕੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ ਸੀ। ਇਸ ਤੋਂ ਬਾਅਦ 13 ਨੌਜਵਾਨਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਸਮੇਤ ਭੇਜਿਆ ਗਿਆ। ਪੁਲਿਸ ਨੂੰ ਅਜੇ ਤੱਕ ਕਿਸੇ ਏਜੰਟ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਰਹੇਗੀ।

Read More : ਪਾਕਿਸਤਾਨ ਨੇ ਸਲਮਾਨ ਖਾਨ ਨੂੰ ਅੱਤਵਾਦੀ ਐਲਾਨਿਆ

Leave a Reply

Your email address will not be published. Required fields are marked *