ਤਾਲਿਬਾਨ ਨੇ ਕਿਹਾ- ਪਹਿਲਾਂ ਲੜਕੀ ਨੂੰ 9 ਸਾਲ ਦੀ ਹੋਣ ਦਿਓ
ਹੇਲਮੰਡ, 10 ਜੁਲਾਈ : ਤਾਲਿਬਾਨ ਦੇ ਸ਼ਾਸਨ ਅਧੀਨ ਅਫਗਾਨਿਸਤਾਨ ’ਚ ਬਾਲ ਵਿਆਹ ਵਧਿਆ ਹੈ, ਜਿਥੇ ਇਕ ਅੱਧਖੜ ਉਮਰ ਦੇ ਵਿਅਕਤੀ ਵੱਲੋਂ ਇਕ ਬੱਚੀ ਨਾਲ ਵਿਆਹ ਕਰਨ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ।
ਸੂਤਰਾਂ ਅਨੁਸਾਰ ਅਫਗਾਨਿਸਤਾਨ ਦੇ ਹੇਲਮੰਡ ਸੂਬੇ ’ਚ ਇਕ 45 ਸਾਲਾ ਵਿਅਕਤੀ ਨੇ 6 ਸਾਲ ਦੀ ਲੜਕੀ ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਬਾਲ ਦੁਲਹਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਰੋਸ ਫੈਲ ਗਿਆ। ਇਹ ਵਿਆਹ ਸਮਾਰੋਹ ਮਰਜਾਹ ਜ਼ਿਲੇ ’ਚ ਹੋਇਆ ਸੀ।
ਜਾਣਕਾਰੀ ਅਨੁਸਾਰ ਤਾਲਿਬਾਨ ਨੇ ਵਿਅਕਤੀ ਨੂੰ ਲੜਕੀ ਨੂੰ ਘਰ ਲੈ ਜਾਣ ਤੋਂ ਇਹ ਕਹਿ ਕੇ ਰੋਕ ਦਿੱਤਾ ਕਿ ਉਸਨੂੰ 9 ਸਾਲ ਦੀ ਉਮਰ ਵਿਚ ਉਸ ਦੇ ਪਤੀ ਕੋਲ ਭੇਜਿਆ ਜਾ ਸਕਦਾ ਹੈ। ਘਟਨਾ ਤੋਂ ਬਾਅਦ ਲੜਕੀ ਦੇ ਪਿਤਾ ਅਤੇ ਲਾੜੇ ਨੂੰ ਮਾਰਜਾਹ ਜ਼ਿਲੇ ’ਚ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਵਿਆਹ ਹੋਇਆ ਸੀ। ਹਾਲਾਂਕਿ ਕੋਈ ਰਸਮੀ ਦੋਸ਼ ਦਾਇਰ ਨਹੀਂ ਕੀਤਾ ਗਿਆ ਹੈ।
ਕਿਹਾ ਜਾਂਦਾ ਹੈ ਕਿ ਉਕਤ ਵਿਅਕਤੀ, ਜੋ ਪਹਿਲਾਂ ਹੀ 2 ਔਰਤਾਂ ਨਾਲ ਵਿਆਹਿਆ ਹੋਇਆ ਹੈ, ਉਸ ਨੇ ‘ਵਾਲਵਾਰ’ ਯਾਨੀ ਲੜਕੀ ਦੇ ਬਦਲੇ ਲੜਕੀ ਦੇ ਪਰਿਵਾਰ ਨੂੰ ਚੰਗੇ ਪੈਸੇ ਦਿੱਤੇ ਸਨ। ਬੱਚੀ ਇਸ ਸਮੇਂ ਆਪਣੇ ਮਾਪਿਆਂ ਨਾਲ ਰਹਿ ਰਹੀ ਹੈ।