laborers dead

ਕੋਲੇ ਬਾਲ ਕੇ ਸੁੱਤੇ 4 ਮਜ਼ਦੂਰ ਆਪਣੇ ਕਮਰੇ ’ਚ ਮ੍ਰਿਤਕ ਮਿਲੇ

ਕਾਨਪੁਰ, 20 ਨਵੰਬਰ : ਯੂ.ਪੀ. ਵਿਚ ਕਾਨਪੁਰ ਦੇ ਪਨਕੀ ਫੋਕਲ ਪੁਆਇੰਟ ’ਚ ਵੀਰਵਾਰ ਨੂੰ 4 ਮਜ਼ਦੂਰ ਆਪਣੇ ਕਿਰਾਏ ਦੇ ਕਮਰੇ ’ਚ ਮ੍ਰਿਤਕ ਪਾਏ ਗਏ। ਪੁਲਸ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਪੂਰੀ ਰਾਤ ਕਮਰੇ ’ਚ ਕੋਲੇ ਬਾਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਭਰ ਗਈ ਅਤੇ ਦਮ ਘੁੱਟਣ ਨਾਲ ਉਨ੍ਹਾਂ ਦੀ ਜਾਨ ਚਲੀ ਗਈ।

ਸਹਾਇਕ ਪੁਲਸ ਕਮਿਸ਼ਨਰ (ਪਨਕੀ) ਸਿਖਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਰੁਣ ਵਰਮਾ (32), ਸੰਜੂ ਸਿੰਘ (22), ਰਾਹੁਲ ਸਿੰਘ (23) ਅਤੇ ਦਾਊਦ ਅੰਸਾਰੀ (28) ਵਜੋਂ ਹੋਈ ਹੈ। ਸਾਰੇ ਦੇਵਰੀਆ ਜ਼ਿਲੇ ਦੇ ਨਿਵਾਸੀ ਸਨ ਅਤੇ ਫੋਕਲ ਪੁਆਇੰਟ ਦੀ ਇਕ ਤੇਲ ਮਿੱਲ ’ਚ ਕੰਮ ਕਰਦੇ ਸਨ।

ਕਮਰੇ ’ਚ ਕੁਲ 7 ਮਜ਼ਦੂਰ ਰਹਿੰਦੇ ਸਨ ਪਰ ਰਾਤ ਵੇਲੇ 3 ਲੋਕ ਬਾਹਰ ਚਲੇ ਗਏ ਸਨ। ਬਾਕੀ ਚਾਰਾਂ ਨੇ ਖਾਣਾ ਖਾਣ ਤੋਂ ਬਾਅਦ ਠੰਢ ਤੋਂ ਬਚਣ ਲਈ ਲੋਹੇ ਦੇ ਬਰਤਨ ’ਚ ਕੋਲਾ ਬਾਲ ਲਏ ਅਤੇ ਕਮਰਾ ਅੰਦਰੋਂ ਬੰਦ ਕਰ ਸੌਂ ਗਏ। ਕਮਰੇ ’ਚ ਹਵਾ ਆਉਣ-ਜਾਣ ਦੀ ਕੋਈ ਵਿਵਸਥਾ ਨਹੀਂ ਸੀ। ਸਵੇਰੇ ਦੇਰ ਤੱਕ ਦਰਵਾਜਾ ਨਾ ਖੁੱਲ੍ਹਣ ’ਤੇ ਸਾਥੀ ਮਜ਼ਦੂਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਅਧਿਕਾਰੀਆਂ ਦੀ ਹਾਜ਼ਰੀ ’ਚ ਦਰਵਾਜ਼ਾ ਤੋੜਿਆ ਗਿਆ ਤਾਂ ਚਾਰੇ ਫਰਸ਼ ’ਤੇ ਮ੍ਰਿਤਕ ਮਿਲੇ। ਕਮਰਾ ਧੂੰਏਂ ਨਾਲ ਭਰਿਆ ਪਿਆ ਸੀ ਅਤੇ ਕੋਲੇ ਅਜੇ ਵੀ ਮਘ ਰਹੇ ਸਨ। ਪੁਲਸ ਕਮਿਸ਼ਨਰ ਰਘੁਬੀਰ ਲਾਲ ਨੇ ਦੱਸਿਆ ਕਿ ਬਲਦੇ ਹੋਏ ਕੋਲਿਆਂ ’ਚੋਂ ਨਿਕਲੀ ਕਾਰਬਨ ਮੋਨੋਆਕਸਾਈਡ ਗੈਸ ਪੂਰੀ ਰਾਤ ਕਮਰੇ ’ਚ ਭਰਦੀ ਰਹੀ ਹੋਵੇਗੀ, ਜਿਸ ਨਾਲ ਮਜ਼ਦੂਰ ਬੇਹੋਸ਼ ਹੋ ਕੇ ਮੌਤ ਦਾ ਸ਼ਿਕਾਰ ਹੋ ਗਏ। ਫਾਰੈਂਸਿਕ ਟੀਮ ਨੇ ਮੌਕੇ ਦੀ ਜਾਂਚ ਪੂਰੀ ਕਰ ਲਈ ਹੈ ਅਤੇ ਖੇਤਰ ਨੂੰ ਸੀਲ ਕਰ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

Read More : ਨਵੀਨ ਕਤਲ ਮਾਮਲੇ ਵਿਚ 2 ਵਿਅਕਤੀ ਗ੍ਰਿਫਤਾਰ

Leave a Reply

Your email address will not be published. Required fields are marked *