Accident

ਟਰੱਕ ਅਤੇ ਕਾਰ ਦੀ ਟੱਕਰ ’ਚ 3 ਸੀ.ਆਰ.ਪੀ.ਐੱਫ. ਜਵਾਨਾਂ ਸਮੇਤ 4 ਦੀ ਮੌਤ

ਬਸਤਰ ਤੋਂ ਵਾਪਸ ਆ ਰਹੀ ਸੀ ਕਾਰ; ਖਾਪਰੀ ਬਾਈਪਾਸ ਨੇੜੇ ਵਾਪਰਿਆ ਹਾਦਸਾ, ਇਕ ਗੰਭੀਰ ਜ਼ਖ਼ਮੀ

ਧਮਤਰੀ, 14 ਫਰਵਰੀ : ਖਾਪਰੀ ਬਾਈਪਾਸ ਨੇੜੇ ਇਕ ਟਰੱਕ ਅਤੇ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ’ਚ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ’ਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੇ ਤਿੰਨ ਜਵਾਨ ਅਤੇ ਇਕ ਡਰਾਈਵਰ ਸ਼ਾਮਲ ਸੀ, ਜੋ ਬਸਤਰ ਤੋਂ ਵਾਪਸ ਆ ਰਹੇ ਸਨ। ਇਸ ਹਾਦਸੇ ’ਚ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ, ਜਿਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਸੂਚਨਾ ਮਿਲਣ ’ਤੇ ਵਰਦਾਨ ਪਰਮਾਰਥ ਐਂਬੂਲੈਂਸ ਸੇਵਾ ਦੇ ਸ਼ਿਵ ਪ੍ਰਧਾਨ, ਦਮਨ ਸਾਹੂ ਅਤੇ ਹੇਮੰਤ ਪ੍ਰਧਾਨ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਨੁਕਸਾਨੇ ਗਏ ਵਾਹਨ ’ਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੇ ਨਾਵਾਂ ਦੀ ਅਜੇ ਤੱਕ ਰਸਮੀ ਪੁਸ਼ਟੀ ਨਹੀਂ ਹੋ ਸਕੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Read More : ਜੰਮੂ-ਕਸ਼ਮੀਰ ਦੀ ਅਭਿਲੋਵ ਕੌਰ ਨੇ ਏਸ਼ੀਅਨ ਲੈਕਰੋਸ ਖੇਡਾਂ ’ਚ ਜਿੱਤਿਆ ਸੋਨ ਤਗ਼ਮਾ

Leave a Reply

Your email address will not be published. Required fields are marked *