central employees

ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ’ਚ 3 ਫ਼ੀਸਦੀ ਵਾਧਾ

49 ਲੱਖ ਕਰਮਚਾਰੀਆਂ ਤੇ 68 ਲੱਖ ਪੈਨਸ਼ਨਰਾਂ ਨੂੰ ਮਿਲੇਗਾ ਲਾਭ

ਨਵੀਂ ਦਿੱਲੀ, 1 ਅਕਤੂਬਰ : ਕੇਂਦਰ ਸਰਕਾਰ ਨੇ ਦੀਵਾਲੀ ਅਤੇ ਦੁਸਹਿਰੇ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ’ਚ 3 ਫੀ ਸਦੀ ਦਾ ਵਾਧਾ ਕਰ ਦਿੱਤਾ ਹੈ। ਇਹ ਵਾਧਾ ਬੀਤੀ 1 ਜੁਲਾਈ ਤੋਂ ਲਾਗੂ ਹੋਵੇਗਾ ਅਤੇ ਕਰਮਚਾਰੀਆਂ 3 ਮਹੀਨੇ ਦਾ ਏਰੀਅਰ ਮਿਲੇਗਾ।

ਇਹ ਫ਼ੈਸਲਾ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ। ਹੁਣ ਕਰਮਚਾਰੀਆਂ ਦਾ ਮਹਿੰਗਾਈ ਭੱਤਾ 55 ਫ਼ੀਸਦੀ ਤੋਂ ਵੱਧ ਕੇ 58 ਫ਼ੀਸਦੀ ਹੋ ਜਾਵੇਗਾ। ਇਸ ਦਾ ਲਾਭ 49.2 ਲੱਖ ਕੇਂਦਰੀ ਕਰਮਚਾਰੀਆਂ ਅਤੇ 68.7 ਲੱਖ ਪੈਨਸ਼ਨਰਾਂ ਨੂੰ ਮਿਲੇਗਾ। ਇਸ ਨਾਲ ਕੇਂਦਰ ਸਰਕਾਰ ਦੇ ਖਜ਼ਾਨੇ ’ਤੇ 10,084 ਕਰੋੜ ਰੁਪਏ ਦਾ ਭਾਰ ਪਵੇਗਾ।

ਜ਼ਿਕਰਯੋਗ ਹੈ ਕਿ 6 ਮਹੀਨੇ ਪਹਿਲਾਂ 2 ਫ਼ੀਸਦੀ ਮਹਿੰਗਾਈ ਭੱਤਾ ਵਧਾਇਆ ਗਿਆ ਸੀ। ਮਾਰਚ ਮਹੀਨੇ ’ਚ ਮਹਿੰਗਾਈ ਭੱਤੇ ’ਚ 2 ਫ਼ੀ ਸਦੀ ਦਾ ਵਾਧਾ ਕੀਤਾ ਗਿਆ ਸੀ। ਉਦੋਂ ਇਸ ਨੂੰ 7 ਦੌਰਾਨ ਦਿੱਤੇ ਗਏ ਮਹਿੰਗਾਈ ਭੱਤਿਆਂ ’ਚੋਂ ਸਭ ਤੋਂ ਘੱਟ ਮੰਨਿਆ ਗਿਆ ਸੀ। ਆਮ ਦੌਰ ’ਤੇ ਮਹਿੰਗਾਈ ਭੱਤੇ ’ਚ ਵਾਧਾ 3 ਫ਼ੀਸਦੀ ਤੋਂ 4 ਫ਼ੀਸਦੀ ਦਰਮਿਆਨ ਹੁੰਦਾ ਹੈ ਪਰ ਉਸ ਸਮੇਂ ਇਹ ਵਾਧਾ ਸਿਰਫ਼ 2 ਫੀਸਦੀ ਦਾ ਹੀ ਸੀ।

Read More : ਆਰ.ਐੱਸ.ਐੱਸ. ਸ਼ਤਾਬਦੀ ਸਮਾਗਮ ਵਿਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ

Leave a Reply

Your email address will not be published. Required fields are marked *