ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਚਲਾਈ ਗਈ ਸੀ ਤਲਾਸ਼ੀ ਮੁਹਿੰਮ : ਅਧਿਕਾਰੀ
ਅੱਲੂਰੀ ਸੀਤਾਰਾਮਾਰਾਜੂ 18 ਜੂਨ -: ਬੁੱਧਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਅੱਲੂਰੀ ਸੀਤਾਰਾਮਾਰਾਜੂ ਜ਼ਿਲ੍ਹੇ ਵਿਚ ਇਕ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨਾਲ ਮੁਕਾਬਲੇ ਵਿਚ ਤਿੰਨ ਮਾਓਵਾਦੀ ਮਾਰੇ ਗਏ।
ਇਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮੁੱਢਲੀ ਜਾਣਕਾਰੀ ਅਨੁਸਾਰ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਅੱਲੂਰੀ ਸੀਤਾਰਾਮਾਰਾਜੂ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (ਐਸਪੀ) ਅਮਿਤ ਬਰਦਾਰ ਨੇ ਦੱਸਿਆ ਕਿ ਪੁਲਿਸ ਨਾਲ ਮੁਕਾਬਲੇ ਵਿੱਚ ਤਿੰਨ ਮਾਓਵਾਦੀ ਮਾਰੇ ਗਏ। ਰਾਮਪਚੋਦਾਵਰਮ ਦੇ ਡੀ. ਐਸ. ਪੀ. ਜੀ. ਐੱਸ ਪ੍ਰਸ਼ਾਂਤ ਨੇ ਕਿਹਾ ਕਿ ਮਾਓਵਾਦੀਆਂ ਦੀਆਂ ਲਾਸ਼ਾਂ ਅਜੇ ਤੱਕ ਬਰਾਮਦ ਨਹੀਂ ਕੀਤੀਆਂ ਗਈਆਂ ਹਨ। ਜਾਂਚ ਜਾਰੀ ਹੈ ਅਤੇ ਪੁਲਿਸ ਨੇ ਇਲਾਕੇ ਵਿੱਚ ਕਿਸੇ ਹੋਰ ਮਾਓਵਾਦੀ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਨਿਗਰਾਨੀ ਵਧਾ ਦਿੱਤੀ ਹੈ।
Read More : ਸਵਿਫਟ ਪਲਟੀ, ਜ਼ਿੰਦਾ ਸੜੇ 5 ਲੋਕ