Bangladesh-bus-accident

ਬੰਗਲਾਦੇਸ਼ ‘ਚ ਨਦੀ ‘ਚ ਬੱਸ ਡਿੱਗਣ ਕਾਰਨ 23 ਮੌਤਾਂ

ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਬਚਾਅ ਕਾਰਜਾਂ ਦਾ ਲਿਆ ਜਾਇਜ਼ਾ ਤੇ ਜਾਂਚ ਦੇ ਦਿੱਤੇ ਆਦੇਸ਼

ਢਾਕਾ, 26 ਮਾਰਚ : ਬੰਗਲਾਦੇਸ਼ ਦੇ ਰਾਜਬਾੜੀ ਜ਼ਿਲ੍ਹੇ ਦੇ ਦਾਉਲਾਦੀਆ ਟਰਮੀਨਲ ‘ਤੇ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ, ਜਿੱਥੇ ਢਾਕਾ ਜਾ ਰਹੀ ਇੱਕ ਯਾਤਰੀ ਬੱਸ ਪਦਮਾ ਨਦੀ ਵਿੱਚ ਜਾ ਡਿੱਗੀ। ਇਸ ਦਰਦਨਾਕ ਘਟਨਾ ਵਿੱਚ ਹੁਣ ਤੱਕ 23 ਜਣਿਆਂ ਦੀ ਮੌਤ ਹੋ ਚੁੱਕੀ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਨੂੰ ਇੱਕ ਫੈਰੀ (ਕਿਸ਼ਤੀ) ‘ਤੇ ਚੜ੍ਹਾਇਆ ਜਾ ਰਿਹਾ ਸੀ ਅਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ।

ਬਚਾਅ ਕਾਰਜ ਤੇ ਭਾਰੀ ਜਾਨੀ ਨੁਕਸਾਨ

ਬੱਸ ਵਿੱਚ ਸਵਾਰ ਲਗਭਗ 40 ਯਾਤਰੀਆਂ ਵਿੱਚੋਂ 11 ਜਣੇ ਤੈਰ ਕੇ ਬਾਹਰ ਨਿਕਲਣ ਵਿਚ ਕਾਮਯਾਬ ਰਹੇ। ਬਚਾਅ ਟੀਮਾਂ ਨੇ “ਹਮਜ਼ਾ” ਨਾਮਕ ਜਹਾਜ਼ ਦੀ ਮਦਦ ਨਾਲ 6 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਧੀ ਰਾਤ ਨੂੰ ਬੱਸ ਨੂੰ ਨਦੀ ਵਿੱਚੋਂ ਬਾਹਰ ਕੱਢਿਆ।

ਫੌਜ, ਪੁਲਿਸ, ਫਾਇਰ ਸਰਵਿਸ ਅਤੇ ਕੋਸਟਗਾਰਡ ਦੇ ਗੋਤਾਖੋਰਾਂ ਨੇ 21 ਲਾਸ਼ਾਂ ਬਰਾਮਦ ਕੀਤੀਆਂ, ਜਦਕਿ ਦੋ ਔਰਤਾਂ ਦੀਆਂ ਲਾਸ਼ਾਂ ਪਹਿਲਾਂ ਹੀ ਮਿਲ ਚੁੱਕੀਆਂ ਸਨ। ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਖ਼ੁਦ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।

ਈਦ ਦੀਆਂ ਛੁੱਟੀਆਂ ਮਨਾ ਕੇ ਪਰਤ ਰਹੇ ਸਨ ਪਰਿਵਾਰ

ਅਧਿਕਾਰੀਆਂ ਅਨੁਸਾਰ ਬੱਸ ਵਿੱਚ ਜ਼ਿਆਦਾਤਰ ਉਹ ਯਾਤਰੀ ਸਵਾਰ ਸਨ ਜੋ ਈਦ ਦੀਆਂ ਛੁੱਟੀਆਂ ਤੋਂ ਬਾਅਦ ਰਾਜਧਾਨੀ ਵਾਪਸ ਆ ਰਹੇ ਸਨ। ਚਸ਼ਮਦੀਦਾਂ ਮੁਤਾਬਕ ਕਈ ਯਾਤਰੀ ਇੱਕੋ ਪਰਿਵਾਰ ਦੇ ਸਨ। ਬਦਕਿਸਮਤੀ ਨਾਲ, ਜੋ ਮੈਂਬਰ ਫੈਰੀ ‘ਤੇ ਬਾਹਰ ਖੜ੍ਹੇ ਸਨ ਉਹ ਤਾਂ ਬਚ ਗਏ, ਪਰ ਬੱਸ ਦੇ ਅੰਦਰ ਬੈਠੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਬੱਚੇ ਅੰਦਰ ਹੀ ਫਸ ਕੇ ਮੌਤ ਦਾ ਸ਼ਿਕਾਰ ਹੋ ਗਏ।

Read More : ਆਂਧਰਾ ਬੱਸ ਹਾਦਸੇ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਡੂੰਘਾ ਦੁੱਖ; ਮ੍ਰਿਤਕਾਂ ਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ

Leave a Reply

Your email address will not be published. Required fields are marked *