ਮਹਿਲ ਕਲਾਂ, 26 ਅਕਤੂਬਰ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਰੜ ਵਿਖੇ ਇਕ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਦੋ ਸਾਲਾ ਬੱਚੀ ਵੱਲੋਂ ਭੁਲੇਖੇ ਨਾਲ ਮਿਆਦ ਪੁੱਗੀ ਦਵਾਈ ਖਾਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ।
ਥਾਣਾ ਠੁੱਲੀਵਾਲ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੀ ਪਛਾਣ ਨੂਰਪ੍ਰੀਤ (2) ਪੁੱਤਰੀ ਜਸਪਾਲ ਸਿੰਘ ਵਾਸੀ ਪਿੰਡ ਕੁਰੜ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਬੱਚੀ ਨੇ ਘਰ ਵਿਚ ਪਈ ਮਿਆਦ ਲੰਘੀ ਵਾਲੀ ਦਵਾਈ ਭੁਲੇਖੇ ਨਾਲ ਖਾ ਲਈ, ਜਿਸ ਨਾਲ ਉਸ ਦੀ ਤਬੀਅਤ ਵਿਗੜ ਗਈ ਤੇ ਇਲਾਜ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
Read More : ਪਾਵਰ ਸਪੈਲ ਮੁਕਾਬਲੇ ਦਾ ਪਹਿਲਾ ਸਿੱਖ ਚੈਂਪੀਅਨ ਬਣਿਆ ਜੁਝਾਰ ਸਿੰਘ
