ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਦੱਬੇ ਕਈ ਵਾਹਨ
ਮੰਡੀ, 29 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਮੰਡੀ ਵਿਚ ਮੰਗਲਵਾਰ ਸਵੇਰੇ ਇਕ ਵਾਰ ਫਿਰ ਬੱਦਲ ਫਟਣ ਨਾਲ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ। ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਦੀਆਂ ਘਟਨਾਵਾਂ ਕਾਰਨ ਸ਼ਹਿਰ ਦੀ ਜੀਵਨ ਰੇਖਾ ਠੱਪ ਹੋ ਗਈ ਹੈ।
ਇਸ ਆਫ਼ਤ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਨੁਕਸਾਨ ਜੇਲ੍ਹ ਰੋਡ, ਜ਼ੋਨਲ ਹਸਪਤਾਲ ਰੋਡ ਅਤੇ ਸੈਨ ਖੇਤਰ ਵਿੱਚ ਹੋਇਆ ਹੈ। ਜ਼ਮੀਨ ਖਿਸਕਣ ਕਾਰਨ ਕੀਰਤਪੁਰ ਮਨਾਲੀ ਚਾਰ ਮਾਰਗੀ ਅਤੇ ਪਠਾਨਕੋਟ ਮੰਡੀ ਰਾਸ਼ਟਰੀ ਰਾਜਮਾਰਗ ਬੰਦ ਕਰ ਦਿੱਤਾ ਗਿਆ ਹੈ।
ਭਾਰੀ ਮੀਂਹ ਤੋਂ ਬਾਅਦ ਮੰਡੀ ਸ਼ਹਿਰ ਦੇ ਮੁੱਖ ਇਲਾਕਿਆਂ ਵਿਚ ਮਲਬੇ ਦਾ ਹੜ੍ਹ ਆ ਗਿਆ। ਜੇਲ੍ਹ ਰੋਡ ਅਤੇ ਜ਼ੋਨਲ ਹਸਪਤਾਲ ਨੂੰ ਜਾਣ ਵਾਲੀ ਸੜਕ ‘ਤੇ ਮਲਬਾ ਡਿੱਗਿਆ ਹੋਇਆ ਹੈ। ਸੈਨ ਇਲਾਕੇ ਵਿਚ ਮਲਬਾ ਘਰਾਂ ਦੇ ਨੇੜੇ ਪਹੁੰਚ ਗਿਆ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪਿਆ। ਕਈ ਨਿੱਜੀ ਅਤੇ ਸਰਕਾਰੀ ਵਾਹਨ ਭਾਰੀ ਮਲਬੇ ਦੀ ਲਪੇਟ ਵਿਚ ਆ ਗਏ। ਜੇਲ੍ਹ ਰੋਡ ਅਤੇ ਸੈਨ ਵਿਖੇ ਖੜ੍ਹੇ ਕਈ ਵਾਹਨ ਮਲਬੇ ਹੇਠ ਦੱਬ ਗਏ।
Read More : ਅੰਤ੍ਰਿੰਗ ਕਮੇਟੀ ਨੇ ਲਏ ਕਈ ਅਹਿਮ ਫੈਸਲੇ